ਕੈਪਟਨ ਖਿਲਾਫ਼ ਹੋਈ ਮੀਟਿੰਗ ਨੂੰ ਲੈਕੇ ਇਸ ਕਾਂਗਰਸੀ ਵਿਧਾਇਕਾ ਨੇ ਕਿਹਾ ਇਹ... - ਕਾਂਗਰਸੀ ਵਿਧਾਇਕਾ ਸਤਕਾਰ ਕੌਰ
ਫਿਰੋਜ਼ਪੁਰ: ਜ਼ਿਲ੍ਹੇ ਦੀ ਕਾਂਗਰਸੀ ਵਿਧਾਇਕਾ ਸਤਕਾਰ ਕੌਰ ਨੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੀਟਿੰਗ ਚ ਸ਼ਾਮਲ ਹੋਣ ਨੂੰ ਲੈ ਕੇ ਸਪਸ਼ਟੀਕਰਨ ਵੀ ਦਿੱਤੀ। ਸਤਕਾਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਕੀਤੇ ਜਾਣ ਨੂੰ ਲੈ ਕੇ ਸੱਦਾ ਮਿਲਿਆ ਸੀ, ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਮੀਟਿੰਗ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੀਤੀ ਜਾਣੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਮੇਂ ਚ ਮੁੱਖ ਮੰਤਰੀ ਦੀ ਅਗਵਾਈ ਚ ਵਿਕਾਸ ਕਾਰਜ ਕੀਤੇ ਹਨ ਅਤੇ ਸੀਐੱਮ ਦੀ ਅਗਵਾਈ ਚ ਹੀ ਵਿਕਾਸ ਦੇ ਕੰਮ ਕਰਦੇ ਰਹਿਣਗੇ। ਕਾਬਿਲੇਗੌਰ ਹੈ ਕਿ ਕਾਂਗਰਸੀ ਵਿਧਾਇਕਾ ਸਤਕਾਰ ਕੌਰ ਨੇ ਬੀਤੇ ਦਿਨ ਪ੍ਰੈਸ ਨੋਟ ਜਾਰੀ ਕਰਕੇ ਸਪਸ਼ਟੀਕਰਨ ਵੀ ਦਿੱਤਾ ਸੀ।