'ਰਾਜਪੁਰਾ 'ਚ ਨਕਲੀ ਸ਼ਰਾਬ ਦੀ ਫੈਕਟਰੀ 'ਚ ਕਾਂਗਰਸੀ ਆਗੂਆਂ ਦਾ ਨਾਂਅ ਸ਼ਾਮਲ' - ਐਸਐਸਪੀ ਮਨਦੀਪ ਸਿੰਘ ਸਿੱਧੂ ਪਟਿਆਲਾ
ਪਟਿਆਲਾ: ਰਾਜਪੁਰਾ ਨਜਦੀਕ ਨਕਲੀ ਸ਼ਰਾਬ ਦੀ ਫੈਕਟਰੀ ਦੇ ਮਾਮਲੇ 'ਚ ਕਾਂਗਰਸੀ ਆਗੂਆਂ ਦਾ ਨਾਂਅ ਸ਼ਾਮਲ ਹੋਣ 'ਤੇ ਹਰਪਾਲ ਸਿੰਘ ਚੀਮਾ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੂੰ ਰਾਜਪੁਰਾ ਘਨੌਰ ਵਿਖੇ ਮਿਲੇ। ਇਸ ਦੌਰਾਨ ਉਨ੍ਹਾਂ ਨੇ ਨਕਲੀ ਸ਼ਰਾਬ ਦੀ ਫੈਕਟਰੀ ਦੇ ਮਾਮਲੇ ਸਬੰਧੀ ਤੇ ਹੋਰਨਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਮਨਦੀਪ ਸਿੰਘ ਸਿੱਧੂ ਨੂੰ ਕਿਹਾ ਕਿ ਤੁਹਾਡੀ ਤਹਿਸੀਲ ਰਾਜਪੁਰਾ ਤੇ ਵਿਧਾਨ ਸਭਾ ਹਲਕਾ ਘਨੌਰ ਵਿੱਚ ਸ਼ਰਾਬ ਦੀ ਨਾਜਾਇਜ਼ ਫੈਕਟਰੀ ਫੜੀ ਗਈ ਜੋ ਕਿ ਪਤਾ ਨਹੀ ਕਿੰਨੇ ਕੁ ਸਮੇਂ ਤੋਂ ਚੱਲ ਰਹੀ ਸੀ। ਨਾਲ ਹੀ ਇਸ ਸ਼ਰਾਬ ਨੂੰ ਕੈਮੀਕਲ ਮਿਲਾ ਕੇ ਪਿਲਾਇਆ ਜਾ ਰਿਹਾ ਸੀ।