ਜ਼ੁਬਾਨ ਆਖੇ ਤੂੰ ਮੈਨੂੰ ਮੂੰਹ ਚੋਂ ਕੱਢ, ਮੈਂ ਤੈਨੂੰ ਸ਼ਹਿਰ ਚੋਂ.....!! - lok sabha 2019
ਪਟਿਆਲਾ :ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ 'ਚ ਪਰਨੀਤ ਕੌਰ ਦੇ ਹੱਕ 'ਚ ਕਰਵਾਏ ਗਏ ਰੋਡ ਸ਼ੋਅ ਵੇਲੇ ਨਵੇਂ ਨਵੇਂ ਕਾਂਗਰਸੀ ਬਣੇ ਪਠਾਨਮਜਾਰਾ ਦੀ ਜ਼ੁਬਾਨ ਉਸ ਵੇਲੇ ਤਿਲ੍ਹਕੀ, ਜਦੋਂ ਕਾਂਗਰਸ ਦੀ ਥਾਂ 'ਤੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਨਾਅਰਾ ਲੱਗਾ ਦਿੱਤਾ। ਦਰਅਸਲ, ਪਹਿਲਾਂ ਉਨ੍ਹਾਂ ਸ਼੍ਰੋਮਣੀ ਬੋਲਿਆ ਉਸ ਤੋਂ ਬਾਅਦ ਉਹ ਹੱਸਣ ਲਗ ਗਏ ਤੇ ਮੁੜ ਦੁਬਾਰਾ ਲਗਾਇਆ ਨਾਅਰਾ ਕਾਂਗਰਸ ਪਾਰਟੀ ਦਾ, ਦੱਸ ਦਈਏ ਕਿ ਇਸ ਮੌਕੇ ਪਰਨੀਤ ਕੌਰ ਵੀ ਸਟੇਜ 'ਤੇ ਮੌਜੂਦ ਸਨ।