'ਬਾਹਰਲੇ ਉਮੀਦਵਾਰ ਨੂੰ ਕੋਈ ਸਮਰਥਨ ਨਹੀਂ ਦਿੱਤਾ ਜਾਵੇਗਾ'
ਸੰਗਰੂਰ: ਕਾਂਗਰਸ ਨੇ ਪਹਿਲੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਦੱਸ ਦੇਈਏ ਕਿ ਹਾਲੇ ਵੀ ਬਹੁਤ ਸਾਰੇ ਹਲਕੇ ਅਜਿਹੇ ਨੇ ਜਿੱਥੇ ਸੂਚੀ ਜਾਰੀ ਹੋਣੀ ਬਾਕੀ ਹੈ। ਕਾਂਗਰਸੀਆਂ ਵੱਲੋਂ ਆਪਣੀ ਆਪਣੀ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਹੱਕ ਜਤਾਇਆ ਜਾ ਰਿਹਾ ਹੈ, ਹਲਕਾ ਅਮਰਗੜ੍ਹ ਦੀ ਜੇਕਰ ਗੱਲ ਕਰੀਏ ਤਾਂ ਇੱਥੋਂ ਸੁਰਜੀਤ ਸਿੰਘ ਧੀਮਾਨ ਵਿਧਾਇਕ ਰਹਿ ਚੁੱਕੇ ਹਨ, ਹੁਣ ਇਥੋਂ ਦੇ ਜੋ ਲੋਕਲ ਕਾਂਗਰਸੀ ਆਗੂ ਨੇ ਸੀਨੀਅਰ ਮਾਈ ਰੂਪ ਕੌਰ ਬਾਗੜੀਆਂ ਅਤੇ ਹਲਕੇ ਦੇ ਕਾਂਗਰਸੀ ਅਹੁਦੇਦਾਰ ਤੇ ਵਰਕਰ ਹੁਣ ਖੁੱਲ੍ਹ ਕੇ ਬਾਹਰਲੇ ਉਮੀਦਵਾਰ ਦੇ ਵਿਰੋਧ ਵਿੱਚ ਉਤਰ ਆਏ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸੁਰਜੀਤ ਸਿੰਘ ਧੀਮਾਨ ਵੀ ਦਲੀਪੇ ਤੋਂ ਆ ਕੇ 2 ਵਾਰ ਚੋਣ ਲੜਿਆ ਅਤੇ ਲੋਕਾਂ ਨੇ ਜਿਤਾ ਦਿੱਤਾ ਪਰ ਹੁਣ ਅਜਿਹਾ ਨਹੀਂ ਹੋਵੇਗਾ। ਬਾਹਰਲੇ ਉਮੀਦਵਾਰ ਨੂੰ ਕੋਈ ਸਮਰਥਨ ਨਹੀਂ ਦਿੱਤਾ ਜਾਵੇਗਾ। ਸਿਰਫ਼ ਸਮਰਥਨ ਹੀ ਨਹੀਂ ਬਲਕਿ ਉਸ ਦਾ ਵਿਰੋਧ ਵੀ ਕੀਤਾ ਜਾਏਗਾ।