ਕਾਂਗਰਸੀ ਉਮੀਦਵਾਰ ਸੁਨੀਲ ਦੱਤੀ ਨੇ ਭਰੇ ਪਰਚੇ - Sunil Dutti filed his nomination papers
ਅੰਮ੍ਰਿਤਸਰ: ਹਲਕਾ ਉੱਤਰੀ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਦੱਤੀ ਨੇ ਆਪਣੇ ਨਾਮਕਰਨ ਪੱਤਰ ਦਾਖਲ ਕਰਵਾਏ। ਕਾਂਗਰਸੀ ਉਮੀਦਵਾਰ ਸੁਨੀਲ ਦੱਤੀ ਦੇ ਨਾਲ ਕਾਂਗਰਸੀ ਸਾਂਸਦ ਗੁਰਜੀਤ ਔਜਲਾ ਤੇ ਕੌਂਸਲਰ ਮਮਤਾ ਦੱਤਾ ਵੀ ਮੌਜੂਦ ਸਨ। ਦੱਤੀ ਨੇ ਕਿਹਾ ਕਿ ਕਾਂਗਰਸ ਪਾਰਟੀ ਕਾਮਯਾਬ ਹੋਵੇਗੀ ਅਤੇ ਲੋਕਾਂ ਦਾ ਪਿਆਰ ਮਿਲੇਗਾ, ਇਸ ਵਾਰ ਫਿਰ ਇਤਿਹਾਸ ਰਚਿਆ ਜਾਵੇਗਾ ਅਤੇ ਕਾਂਗਰਸ ਦੀ ਸਰਕਾਰ ਨੂੰ ਬਣਾਇਆ ਜਾਵੇਗਾ। 30-32 ਸਾਲ ਤੋਂ ਗੁਰੂ ਰਾਮਦਾਸ ਨਗਰੀ ਦੀ ਸੇਵਾ ਕਰਦਾ ਆ ਰਿਹਾ ਹਾਂ। ਦੱਤੀ ਨੇ ਕਿਹਾ ਕਿ ਮੈਂ ਤੀਸਰੀ ਵਾਰ ਚੋਣਾਂ ਲੜਨ ਜਾ ਰਿਹਾ ਹਰ ਵਾਰ ਲੋਕਾਂ ਦਾ ਮੈਨੂੰ ਪਿਆਰ ਮਿਲਿਆ ਅਤੇ ਮੈਨੂੰ ਜਿਤਾਉਂਦੇ ਆਏ ਹਨ। ਉਹਨਾਂ ਨੇ ਕਿਹਾ ਕਿ ਕੋਰੋਨਾ ਮਹਾਂਵਾਰੀ ਦੇ ਦੌਰਾਨ ਵੀ ਮੈਂ ਹਲਕੇ ਦੇ ਲੋਕਾਂ ਦੀ ਸੇਵਾ ਕਰਦਾ ਰਿਹਾ ਹੈ ਅਤੇ ਹਲਕੇ 'ਚ ਕਾਫੀ ਕੰਮ ਕਰਵਾਏ ਹਨ। ਪਿਛਲੇ ਪੰਜ ਸਾਲ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਾਂ, ਕਿਸੇ ਨੂੰ ਨਰਾਜ਼ ਨਹੀਂ ਜਾਣ ਦਿੱਤਾ। ਆਪਣੇ ਹਲਕੇ ਵਿੱਚੋਂ ਲੋਕਾਂ ਦਾ ਪਿਆਰ ਸਦਕਾ ਇਸ ਵਾਰ ਫੇਰ ਲੋਕ ਕਾਂਗਰਸ ਪਾਰਟੀ ਨੂੰ ਜਿਤਾਉਣ ਗਏ। ਉਨ੍ਹਾਂ ਕਿਹਾ ਕਿ ਸੁਨੀਲ ਦੱਤੀ ਨੇ ਇਲਾਕੇ ਦੀਆਂ ਸੜਕਾਂ ਵੱਡੇ ਵੱਡੇ ਪੁਲ ਬਣਾ ਦਿੱਤੇ ਹਨ।