ਸੀਵਰੇਜ਼ ਦੇ ਪਾਣੀ ਕਾਰਨ ਸੰਗਤਾਂ ਹੋਈਆਂ ਨਿਰਾਸ਼ - ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ
ਮੁਕਤਸਰ: ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਵਿਖੇ ਹਜ਼ਾਰਾਂ ਦੀ ਤਦਾਦ ਵਿੱਚ ਦਰਬਾਰ ਸਾਹਿਬ ਦੇ ਵਿਚ ਸੰਗਤਾਂ ਨਤਮਸਤਕ ਹੋਣ ਆਈਆਂ ਸਨ, ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਗੇਟ ਨੰਬਰ ਇੱਕ 'ਤੇ ਸੀਵਰੇਜ਼ ਬਲਾਕ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਦਰਬਾਰ ਸਾਹਿਬ ਦੇ ਗੇਟ ਦੇ ਬਾਹਰ ਜਮ੍ਹਾਂ ਹੋ ਗਿਆ, ਜਿੱਥੇ ਸੰਗਤਾਂ ਉੱਥੋਂ ਲੰਘ ਕੇ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਸੀ, ਉੱਥੇ ਹੀ ਸੰਗਤਾਂ ਦਾ ਕਹਿਣਾ ਸੀ ਕਿ ਅੱਜ ਇਤਿਹਾਸਿਕ ਮਾਘ ਵਾਲੇ ਦਿਨ ਵੀ ਸੀਵਰੇਜ ਹੈ ਅਤੇ ਗੰਦੇ ਪਾਣੀ ਵਿੱਚੋਂ ਲੰਘ ਕੇ ਸਾਨੂੰ ਦਰਬਾਰ ਸਾਹਿਬ ਨਤਮਸਤਕ ਹੋਣਾ ਪੈ ਰਿਹਾ, ਸਾਨੂੰ ਬਹੁਤ ਨਿਰਾਸ਼ਾ ਮਹਿਸੂਸ ਹੋ ਰਹੀ ਹੈ।