ਕੌਮਾਂਤਰੀ ਨਰਸਿੰਗ ਡੇਅ 'ਤੇ ਕੇਕ ਕੱਟ ਕੀਤੀ ਨਰਸਿੰਗ ਸਟਾਫ਼ ਦੀ ਸ਼ਲਾਘਾ - coronavirus update punjab
ਅੰਮ੍ਰਿਤਸਰ: ਕੌਮਾਂਤਰੀ ਨਰਸਿੰਗ ਡੇਅ ਮੌਕੇ ਅੰਮ੍ਰਿਤਸਰ 'ਚ ਨਿੱਜੀ ਹਸਪਤਾਲ ਵਲੋਂ ਕੇਕ ਕੱਟ ਕੇ ਸਟਾਫ਼ ਦੀ ਹੌਂਸਲਾਅਫ਼ਜਾਈ ਕੀਤੀ ਗਈ। ਇਸ ਮੌਕੇ ਹਸਪਤਾਲ ਪਬੰਧਕਾਂ ਦਾ ਕਹਿਣਾ ਕਿ ਕੋਰੋਨਾ ਮਹਾਂਮਾਰੀ ਮੌਕੇ ਨਰਸਿੰਗ ਸਟਾਫ਼ ਵਲੋਂ ਮੁੱਢਲੀ ਕਤਾਰ 'ਚ ਹੋ ਕੇ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਰਸਿੰਗ ਸਟਾਫ਼ ਵਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਸ ਮਹਾਂਮਾਰੀ 'ਚ ਆਪਣੀ ਸੇਵਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਹਿੰਮਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।