ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਦੀ ਲੋਕਾਂ ਨੂੰ ਅਪੀਲ - ਕੋਰੋਨਾ ਮਹਾਂਮਾਰੀ
ਫ਼ਤਿਹਗੜ੍ਹ ਸਾਹਿਬ: ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋਂ ਹਲਕਾ ਅਮਲੋਹ ਦੇ ਵਸਨੀਕਾਂ ਅਤੇ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਘਰਾਂ ਵਿੱਚ ਰਹੋ, ਜੇਕਰ ਕੋਈ ਜ਼ਰੂਰੀ ਚੀਜ ਦੀ ਲੋੜ ਪੈਦੀ ਹੈ ਤਾਂ ਉਦੋਂ ਹੀ ਬਾਹਰ ਨਿਕਲੋ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਮਹੀਨੇ ਜੁਲਾਈ ਅਤੇ ਅਗਸਤ ਤੱਕ ਇਹ ਮਹਾਂਮਾਰੀ ਨੇ ਹੋਰ ਨੁਕਸਾਨ ਕਰਨਾ ਹੈ। ਜੋ ਡਬਲਿਊਐਚਓ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਹੱਥ ਸੈਨੇਟਾਈਜ਼ ਕਰੋ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ, ਜੇਕਰ ਜ਼ਰੂਰਤ ਹੋਵੇ ਤਾਂ ਹੀ ਬਾਹਰ ਨਿਕਲੋ। ਇਨ੍ਹਾਂ ਦੀ ਪਾਲਣਾ ਕਰਦੇ ਹੋਏ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰੋ।