ਕਾਲਜ ਦੇ ਅਧਿਆਪਕਾਂ ਨੇ 7ਵੇਂ ਪੇਅ ਸਕੇਲ ਨੂੰ ਲੈ ਕੇ ਕੀਤਾ ਕੈਂਡਲ ਮਾਰਚ - 7ਵੇਂ ਪੇਅ ਸਕੇਲ
ਅੰਮ੍ਰਿਤਸਰ: ਜ਼ਿਲ੍ਹੇ ’ਚ ਪੀਸੀਸੀਟੀਯੂ ਦੇ ਬੈਨਰ ਹੇਠ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹੇ ਦੇ ਸਾਰੇ ਬੀਏਡ ਕਾਲਜਾਂ ਦੇ ਅਧਿਆਪਕਾਂ ਵੱਲੋਂ ਮੋਮਬੱਤੀ ਪ੍ਰਦਰਸ਼ਨੀ ਕੀਤੀ ਗਈ। ਇਸ ਮਾਰਚ ਵਿੱਚ ਡੀਏਵੀ ਕਾਲਜ, ਬੀਬੀਕੇ ਡੀਏਵੀ, ਖਾਲਸਾ ਕਾਲਜ, ਬੀ ਏਡ ਕਾਲਜ, ਐਸ.ਐਨ ਕਾਲਜ, ਹਿੰਦੂ ਕਾਲਜ ਅਤੇ ਫੇਰੂਮਾਨ ਕਾਲਜ ਰਈਆ ਦੇ ਅਧਿਆਪਕਾਂ ਨੇ ਹਿੱਸਾ ਲਿਆ। ਇਹ ਕੈਂਡਲ ਮਾਰਚ ਭੰਡਾਰੀ ਪੁਲ ਤੋਂ ਸ਼ੁਰੂ ਹੋ ਕੇ ਹਾਲ ਗੇਟ ਵਿਖੇ ਸਮਾਪਤ ਕੀਤਾ ਗਿਆ। ਇਸ ਦੌਰਾਨ ਡੀਏਵੀ ਕਾਲਜ ਦੇ ਯੂਨਿਟ ਮੁਖੀ ਡਾ. ਗੁਰਦਾਸ ਸਿੰਘ ਸੇਖੋਂ ਨੇ ਦੱਸਿਆ ਕਿ ਸੱਤਵਾਂ ਤਨਖਾਹ ਕਮਿਸ਼ਨ ਜਲਦੀ ਲਾਗੂ ਕੀਤਾ ਜਾਵੇ, ਡੀ-ਲਿੰਕ ਨੂੰ ਯੂ.ਜੀ.ਸੀ ਸਕੇਲ ਤੋਂ ਰੋਕਿਆ ਜਾਵੇ। ਜੇਕਰ ਸਰਕਾਰ ਨੇ ਜਲਦ ਗੱਲਬਾਤ ਨਾ ਕੀਤੀ ਤਾਂ ਅਧਿਆਪਕ ਸੜਕ ’ਤੇ ਧਰਨਾ ਦੇਣ ਲਈ ਮਜਬੂਰ ਹੋਣਗੇ। ਉੱਥੇ ਹੀ ਦੂਜੇ ਪਾਸੇ ਅਧਿਆਪਕਾਂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਨੂੰ ਤਨਖਾਹ ਸਕੇਲ ਦਾ ਲਾਭ ਨਾ ਮਿਲਿਆ ਤਾਂ ਸਖ਼ਤ ਅੰਦੋਲਨ ਕੀਤਾ ਜਾਵੇਗਾ।