ਮੁੱਖ ਮੰਤਰੀ ਨੇ ਅਸ਼ਵਨੀ ਸੇਖੜੀ ਦੀਆਂ ਸ਼ਿਕਾਇਤਾਂ ਕੀਤੀਆਂ ਦੂਰ :ਰਾਜ ਕੁਮਾਰ ਵੇਰਕਾ - ਡਾ. ਰਾਜ ਕੁਮਾਰ ਵੇਰਕਾ
ਚੰਡੀਗੜ੍ਹ :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੰਚ ਡਿਪਲੋਮੇੈਸੀ ਦੌਰਾਨ ਮੁਲਾਕਾਤ ਕਰਨ ਮਗਰੋਂ ਡਾ. ਰਾਜ ਕੁਮਾਰ ਵੇਰਕਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਵੇਰਕਾ ਨੇ ਕਿਹਾ ਕਿ ਸ਼ਹਿਰੀ ਵਰਗ ਦੀ ਨੁਮਾਇੰਦਗੀ ਕਰਦੇ ਮੰਤਰੀ, ਚੇਅਰਮੈਨ, ਸਾਂਸਦ 35 ਤੋਂ ਵੱਧ ਸੈਕਿੰਡ ਲਾਈਨ ਦੇ ਲੀਡਰਾਂ ਨੂੰ ਸੱਦਾ ਦਿੱਤਾ ਗਿਆ ਸੀ। ਸਰਕਾਰ ਸ਼ਹਿਰੀ ਲੋਕਾਂ ਦੀ ਸਮੱਸਿਆ ਕਿਵੇਂ ਦੂਰ ਕਰ ਸਕਦੀ ਹੈ ਇਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਥਾਨਕ ਸਰਕਾਰੀ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਸਮੇਂ ਸਿਰ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਹਾਲਾਂਕਿ ਰਾਜ ਕੁਮਾਰ ਵੇਰਕਾ ਨੂੰ ਜਦੋਂ ਪੁੱਛਿਆ ਗਿਆ ਕਿ 40 ਫੀਸਦੀ ਆਬਾਦੀ ਵਾਲੇ ਹਿੰਦੂ ਵੋਟ ਬੈਂਕ ਬਾਰੇ ਪੁੁੱਛੇ ਸਵਾਲ ਦਾਜਵਾਬ ਦਿੰਦਿਆਂ ਵੇਰਕਾ ਨੇ ਕਿਹਾ ਕਿ ਇਹ ਪਰਿਵਾਰਕਮਾਮਲਾ ਹੈ। ਅਸ਼ਵਨੀ ਸੇਖੜੀ ਤੋਂ ਇਲਾਵਾਹੋਰ ਵੀ ਕਈ ਹਿੰਦੂ ਟਕਸਾਲੀ ਕਾਂਗਰਸੀ ਲੀਡਰ ਪਾਰਟੀ ਵਿੱਚ ਹਨ ਤੇ ਨਾਂ ਹੀ ਅਸ਼ਵਨੀ ਸੇਖੜੀ ਨੇ ਕਿਸੇ ਹੋਰ ਪਾਰਟੀ 'ਚ ਸ਼ਾਮਲ ਨਹੀਂ ਹੋਣਗੇ, ਕਿਉਂਕਿ ਉਨ੍ਹਾਂ ਦੇ ਸਾਰੇ ਗਿੱਲੇ ਸ਼ਿਕਵੇ ਦੂਰ ਕਰ ਦਿੱਤੇ ਗਏ ਹਨ।