ਮੁੱਖ ਮੰਤਰੀ ਸਰਬ ਪਾਰਟੀ ਬੈਠਕ ਬੁਲਾ ਸਿਰਫ਼ ਕਰਦੇ ਨੇ ਡਰਾਮਾ:ਚੀਮਾ - all party meeting
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਸਰਬ ਪਾਰਟੀ ਬੈਠਕ 11 ਵਜੇ ਪੰਜਾਬ ਭਵਨ ਵਿਖੇ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਤੱਕ ਬੁਲਾਈ ਗਈ ਸਰਬ ਪਾਰਟੀ ਦੀ ਬੈਠਕ ਦੌਰਾਨ ਚਾਹੇ ਪਾਣੀ ਦੇ ਮੁੱਦਿਆਂ ਦੀ ਗੱਲ ਹੋਵੇ ਜਾਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਗੱਲ ਹੋਵੇ ਪਰ ਹੁਣ ਤੱਕ ਕਿਸੇ ਵੀ ਸਰਬ ਪਾਰਟੀ ਦੀ ਬੈਠਕ ਵਿੱਚ ਕੀਤੇ ਗਏ ਫ਼ੈਸਲਿਆਂ ਦਾ ਹੱਲ ਮੁੱਖ ਮੰਤਰੀ ਨਹੀਂ ਕਢਵਾ ਸਕੇ।