ਮੁਵਕਿਲਾਂ ਨੂੰ ਐਂਟੀਸੈਪਟਰੀ ਬੇਲ ਤੇ ਰੈਗੂਲਰ ਬੇਲ ਫਾਈਲ ਕਰਨ ਸਬੰਧੀ ਹੋ ਰਹੀ ਮੁਸ਼ਕਿਲ - ਲੌਕਡਾਊਨ
ਚੰਡੀਗੜ੍ਹ: ਲੌਕਡਾਊਨ ਦੇ ਚੱਲਦੇ ਮੁਵਕਿਲਾਂ ਨੂੰ ਐਂਟੀਸਪੇਟਰੀ ਬੇਲ ਤੇ ਰੈਗੂਲਰ ਬੇਲ ਫਾਈਲ ਕਰਨ ਦੇ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਚੌਹਾਨ ਸਤਵਿੰਦਰ ਸਿੰਘ ਸਿਸੋਦੀਆ ਵੱਲੋਂ ਇੱਕ ਪਟੀਸ਼ਨ ਹਾਈਕੋਰਟ ਵਿਚ ਦਾਖ਼ਲ ਕੀਤੀ ਗਈ ਹੈ। ਇਸ ਪਟੀਸ਼ਨ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਜਿਹੜੇ ਵੀ ਅਰਜੈਂਟ ਐਂਟੀਸਪੇਟਰੀ ਬੇਲ ਜਾਂ ਫਿਰ ਰੈਗੂਲਰ ਬੇਲ ਲੈਣਾ ਚਾਹੁੰਦੇ ਹਨ, ਉਨ੍ਹਾਂ ਲਈ ਹਾਈਕੋਰਟ ਨੂੰ ਕੁਝ ਇੰਤਜ਼ਾਮ ਕਰਨੇ ਚਾਹੀਦੇ ਹਨ।