ਰਾਜੇਨਾਮਾ ਕਰਨ ਆਏ ਭਿੜੇ 2 ਗੁੱਟ, ਸ਼ਰ੍ਹੇਆਮ ਚਲਾਈਆਂ ਗੋਲੀਆਂ - ਸ਼ਰ੍ਹੇਆਮ ਚਲਾਈਆਂ ਗੋਲੀਆਂ
ਕਪੂਰਥਲਾ: ਆਏ ਦਿਨ ਲੜਾਈ ਝਗੜਿਆਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਕਪੂਰਥਲਾ ਵਿੱਚ ਦੋ ਗੁੱਟਾਂ ਵਿੱਚ ਝਗੜਾ ਹੋ ਗਿਆ। ਜਿਸ ਵਿੱਚ ਗੱਡੀਆਂ ਦੀ ਭੰਨ ਤੋੜ ਤੋਂ ਇਲਾਵਾ ਹਵਾਈ ਫਾਇਰ ਵੀ ਕੀਤੇ ਗਏ। ਸ਼ਹਿਰ ਦੇ ਇੱਕ ਹੋਟਲ ਦੇ ਬਾਹਰ ਹੋਏ ਇਸ ਝਗੜੇ ਨਾਲ ਆਮ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਦੂਜੇ ਪਾਸੇ ਪੁਲਿਸ ਹਜੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਇੱਕ ਪੁਰਾਣੇ ਝਗੜੇ ਨਾਲ ਸੰਬੰਧਿਤ ਹੈ ਅਤੇ ਵੀਰਵਾਰ ਦੋਵੇਂ ਧਿਰਾਂ ਇਸ ਦੇ ਰਾਜੀਨਾਮੇ ਲਈ ਇਕੱਠੀਆਂ ਹੋਈਆਂ ਸਨ। ਪਰ ਇਕਦਮ ਹੀ ਤਣਾਓ ਦਾ ਮਾਹੌਲ ਬਣ ਗਿਆ। ਫਿਰ ਦੁਬਾਰਾ ਝੜਪ ਹੋ ਗਈ। ਇਸ ਮੌਕੇ 'ਤੇ ਜਦੋਂ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਪੁਲਿਸ ਕੈਮਰੇ ਸਾਹਮਣੇ ਆਉਣ 'ਤੇ ਕੁਝ ਨਹੀਂ ਬੋਲ ਰਹੀ।