ਸਿਵਲ ਹਸਪਤਾਲ ਗੁਰਦਾਸਪੁਰ ਨੇ ਲੁਧਿਆਣਾ ਭੇਜੇ 4 ਵੈਂਟੀਲੇਟਰ - ਸਿਵਲ ਹਸਪਤਾਲ ਗੁਰਦਾਸਪੁਰ
ਗੁਰਦਾਸਪੁਰ: ਜਿਥੇ ਇੱਕ ਪਾਸੇ ਕੋਰੋਨਾ ਮਹਾਂਮਾਰੀ ਕਾਰਨ ਹਰ ਜ਼ਿਲ੍ਹੇ ਹਰ ਸੂਬੇ ਵੱਲੋਂ ਪੁਖਤਾਂ ਪ੍ਰਬੰਧ ਕੀਤੇ ਜਾ ਰਹੇ ਹਨ ਉਥੇ ਹੀ ਗੁਰਦਾਸਪੁਰ ਸਿਵਲ ਹਸਪਤਾਲ ਵਿੱਚ ਮੌਜੂਦ 6 ਵੈਂਟੀਲੇਟਰਾਂ ਵਿੱਚੋਂ 4 ਲੁਧਿਆਣਾ ਭੇਜ ਦਿੱਤੇ ਗਏ ਹਨ। ਤੇ 2 ਜਿਹੜੇ ਵੈਂਟੀਲੇਟਰ ਪਿੱਛੇ ਰਹਿ ਗਏ ਹਨ ਉਹਨਾਂ ਨੂੰ ਚਲਾਉਣ ਲਈ ਹਸਪਤਾਲ ਵਿੱਚ ਡਾਕਟਰ ਹੀ ਮੌਜੂਦ ਨਹੀਂ ਹੈ। ਜੇਕਰ ਜ਼ਿਲ੍ਹੇ ਵਿੱਚ ਹੁਣ ਕਿਸੇ ਮਰੀਜ ਦੀ ਹਾਲਤ ਜਿਆਦਾ ਵਿਗੜ ਜਾਂਦੀ ਹੈ ਤਾਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰਨਾ ਪਵੇਗਾ। ਇਸ ਸਬੰਧੀ ਸਿਵਲ ਸਰਜਨ ਨੇ ਕਿਹਾ ਕਿ ਲੁਧਿਆਣਾ ਵਿੱਚ ਮਰੀਜਾ ਦੀ ਗਿਣਤੀ ਵਧਦੀ ਜਾ ਰਹੀ ਹੈ ਜਿਸ ਕਾਰਨ ਡੀਸੀ ਦੇ ਆਦੇਸ਼ਾਂ ਮੁਤਾਬਿਕ ਇਹ ਫੈਸਲਾ ਲਿਆ ਗਿਆ ਹੈ।