ਚੰਡੀਗੜ੍ਹ: ਸੈਕਟਰ 40 ਦੇ ਵਸਨੀਕਾਂ ਨੇ ਕੋਰੋਨਾ ਤੋਂ ਲੜਨ ਲਈ ਬਣਾਇਆ ਕਲੱਬ - ਥਰਮਲ ਸਕੈਨਰ
ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਆਪਣੇ ਸੈਕਟਰ 40 ਦੇ ਵਸਨੀਕਾਂ ਵੱਲੋਂ ਮਿਲ ਕੇ ਫਾਈਟਰਜ਼ ਵੈੱਲਫੇਅਰ ਕਲੱਬ ਬਣਾਇਆ ਗਿਆ ਹੈ ਤੇ ਕੋਰੋਨਾ ਨਾਲ ਲੜਨ ਲਈ ਇੱਕ ਪ੍ਰਾਜੈਕਟ ਸ਼ੁਰੂਆਤ ਕੀਤਾ ਗਿਆ ਹੈ। ਇਸ ਪ੍ਰਾਜੈਕਟ ਦਾ ਨਾਂਅ ਫਾਈਟ ਅਗੇਂਸਟ 'ਕੋਵਿਡ-19' ਰੱਖਿਆ ਗਿਾ ਹੈ। ਇਸ ਪ੍ਰੋਜੈਕਟ ਦੀ ਸਹਿਮਤੀ ਲਈ ਸਾਰੇ ਸਾਮਾਨ ਦਾ ਖ਼ਰਚਾ ਸੈਕਟਰ 40 ਦੇ ਵਸਨੀਕਾਂ ਨੇ ਹੀ ਕੀਤਾ ਹੈ। ਵੈੱਲਫੇਅਰ ਕਲੱਬ ਦੇ ਫਾਊਂਡਰ ਮੈਂਬਰ ਦਿਨੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਸਾਰਿਆਂ ਨੇ ਮਿਲ ਕੇ ਆਪਣੇ ਪੈਸਿਆਂ ਨਾਲ ਥਰਮਲ ਸਕੈਨਰ, ਸੈਨੀਟਾਈਜ਼ਿਗ ਪੰਪ, ਪੀਪੀਈ ਕਿੱਟ, ਮਾਸਕ, ਗੁਲਾਬ ਤੇ ਸੈਨੀਟਾਈਜ਼ਰ ਖਰੀਦੇ ਹਨ। ਇਸ ਦੇ ਨਾਲ ਹੀ ਹਰ ਆਉਣ-ਜਾਣ ਵਾਲੇ ਵਿਅਕਤੀ ਦੀ ਥਰਮਲ ਸਕੈਨਿੰਗ ਕੀਤੀ ਜਾ ਰਹੀ ਹੈ।