ਅਨਲੋਕ 1.0: ਵੈਡਿੰਗ ਪਲੈਨਰ ਨੇ ਨਵੇਂ ਤਰੀਕੇ ਦੇ ਵਿਆਹ ਕਰਾਉਣ ਲਈ ਤਿਆਰ ਕੀਤੇ ਪਲੈਨ
ਚੰਡੀਗੜ੍ਹ: ਅਨਲੋਕ 1.0 ਦੇ ਜਾਰੀ ਹੋਣ ਤੋਂ ਬਾਅਦ ਵਪਾਰੀ ਆਪਣੇ ਕੰਮਾਂ 'ਤੇ ਜਾ ਰਹੇ ਹਨ ਪਰ ਹਰ ਕਿਸੇ ਨੂੰ ਬਦਲਾਅ ਦੇ ਨਾਲ ਕੰਮ ਕਰਨਾ ਪੈ ਰਿਹਾ ਹੈ। ਹੁਣ ਵੈਡਿੰਗ ਪਲੈਨਰਜ਼ ਵੀ ਆਪਣੀ ਪਲਾਨਿੰਗ ਵਿੱਚ ਬਦਲਾਅ ਕਰ ਰਹੇ ਹਨ। ਵੈਡਿੰਗ ਪਲੈਨਰ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਜਿਹੜੀ ਗਾਈਡਲਾਈਨਜ਼ ਜਾਰੀ ਹੋਈਆਂ ਹਨ ਉਸ ਮੁਤਾਬਕ ਉਹ ਵਿਆਹ ਦੀ ਤਿਆਰੀਆਂ ਦੀ ਪਲੈਨਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਦੇ ਵਿਆਹਾਂ 'ਚ ਆਨਲਾਈਨ ਇਨਵੀਟੇਸ਼ਨ ਭੇਜੇ ਜਾਣਗੇ। ਇਸ ਦੇ ਨਾਲ ਹੀ ਵਿਆਹ ਵਿੱਚ 50 ਹੀ ਲੋਕ ਆਉਣਗੇ ਤੇ ਖਾਣ-ਪੀਣ, ਮਾਸਕ ਤੇ ਸੈਨੀਟਾਈਜ਼ਰ ਵਰਗੀਆਂ ਚੀਜ਼ਾਂ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ।