ਚੰਡੀਗੜ੍ਹ: ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਨੇ ਪਾਰਕ ਸੰਭਾਲਣ ਤੋਂ ਕੀਤੇ ਹੱਥੇ ਖੜ੍ਹੇ - Municipal Corporation Chandigarh
ਚੰਡੀਗੜ੍ਹ: ਪਿਛਲੇ ਕੁਝ ਸਮੇਂ ਤੋਂ ਨਗਰ ਨਿਗਮ ਦੀ ਵਿੱਤ ਹਾਲਤ ਸਹੀ ਨਾ ਹੋਣ ਕਰਕੇ ਸ਼ਹਿਰ ਦੇ ਵਿੱਚ ਜਿਹੜੇ ਪਾਰਕ ਬਣੇ ਹੋਏ ਹਨ, ਉਨ੍ਹਾਂ ਦੀ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ। ਜਿਸ ਕਰਕੇ ਲੋਕਾਂ ਨੂੰ ਪਾਰਕ ਦੇ ਵਿੱਚ ਸੈਰ ਕਰਨ 'ਤੇ ਬੱਚਿਆਂ ਨੂੰ ਖੇਡਣ ਦੇ ਲਈ ਕਾਫੀ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਵਿੱਚ ਕੁੱਲ 1800 ਨੇਬਰਹੁੱਡ ਪਾਰਕ ਹਨ, ਜਿਨ੍ਹਾਂ ਦੇ ਵਿੱਚ 700 ਪਾਰਕ ਵੱਖ-ਵੱਖ ਸੈਕਟਰਾਂ ਦੀ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨ ਮੈਨਟੇਨ ਕਰਦੀ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਨਗਰ ਨਿਗਮ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨੂੰ ਮੈਂਟੇਨੈਂਸ ਚਾਰਜਿਜ਼ ਨਹੀਂ ਦੇ ਰਹੀ, ਜਿਸ ਕਰਕੇ ਐਸੋਸੀਏਸ਼ਨ ਹੁਣ ਇਹ ਵਿਚਾਰ ਕਰ ਰਹੀ ਹੈ ਕਿ ਜੇਕਰ ਪੈਸੇ ਨਹੀਂ ਮਿਲੇ ਤਾਂ ਉਹ ਪਾਰਕ ਨਗਰ ਨਿਗਮ ਦੇ ਹੀ ਹਵਾਲੇ ਕਰ ਦੇਣਗੇ।