ਚੰਡੀਗੜ੍ਹ ਪੁਲਿਸ ਨੇ ਸੈਕਟਰ-16 ਦੇ ਲੋਕਲ ਬੱਸ ਅੱਡੇ 'ਤੋਂ ਲਾਹੇ ਖ਼ਾਲਿਸਤਾਨ ਦੇ ਪੋਸਟਰ - sector-16 bus stand
ਚੰਡੀਗੜ੍ਹ: ਖ਼ਾਲਿਸਤਾਨ ਮੁਹਿੰਮ ਰਾਹੀਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕਈ ਕੋਸ਼ਿਸ਼ਾਂ ਹੋ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅੱਜ ਦਿਨ ਸਨਿਚਰਵਾਰ ਨੂੰ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ। ਚੰਡੀਗੜ੍ਹ ਦੇ ਸੈਕਟਰ-16 ਵਿਖੇ ਇੱਕ ਲੋਕਲ ਬੱਸ ਅੱਡੇ ਉੱਤੇ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਖ਼ਾਲਿਸਤਾਨ ਮੁਹਿੰਮ ਦੇ ਪੋਸਟਰ ਲਾਏ ਗਏ। ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਇਸ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਉਹ ਮੌਕੇ ਉੱਤੇ ਪੁੱਜੀ। ਐੱਸ.ਐੱਚ.ਓ ਰਾਮ ਰਤਨ ਨੇ ਮੌਕੇ ਉੱਤੇ ਕਾਰਵਾਈ ਕਰਦਿਆਂ ਪੋਸਟਰ ਨੂੰ ਕੰਧ ਤੋਂ ਲਾਹਿਆ। ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਖ਼ਾਲਿਸਤਾਨ ਦੇ ਹੱਕ ਵਿੱਚ ਪਿਛਲੇ 1 ਮਹੀਨੇ ਦੇ ਦੌਰਾਨ ਇਹ ਤੀਸਰਾ ਪੋਸਟਰ ਮਿਲਿਆ ਹੈ।ਫ਼ਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਇਹ ਪੋਸਟਰ ਕਿਸ ਨੇ ਲਾਏ ਸਨ।