ਇੰਟਰਨੈਸ਼ਨਲ ਨਰਸ ਦਿਵਸ 'ਤੇ ਪੀਜੀਆਈ ਦੇ ਨਰਸਿੰਗ ਅਫ਼ਸਰ ਨੇ ਜ਼ਰੂਰਤਮੰਦਾਂ ਨੂੰ ਦਿੱਤੇ ਮਾਸਕ - pgi
ਚੰਡੀਗੜ੍ਹ: ਇੰਟਰਨੈਸ਼ਨਲ ਨਰਸਿਜ਼ ਡੇਅ 'ਤੇ ਪੀਜੀਆਈ ਚੰਡੀਗੜ੍ਹ ਦੇ ਨਰਸਿੰਗ ਅਫ਼ਸਰ ਜਗਦੀਸ਼ ਚੌਧਰੀ ਤੇ ਰਾਮ ਕਿਸ਼ੋਰ ਨੇ ਰੈੱਡ ਕਰਾਂਸ ਵੱਲੋਂ ਬਣਾਏ ਗਏ ਰੈਣ ਬਸੇਰੇ 'ਚ ਮੌਜੂਦ ਲੋਕਾਂ, ਵੈਂਡਰਜ਼, ਕੰਸਟਰਕਸ਼ਨ ਵਰਕਰਜ਼ ਤੇ ਜ਼ਰੂਰਤ ਮੰਦ ਲੋਕਾਂ ਨੂੰ 1500 ਮਾਸਕ ਵੰਡੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕੋਰੋਨਾ ਤੋਂ ਬਚਣ ਲਈ ਸਰਕਾਰ ਵੱਲੋਂ ਜਾਰੀ ਹੋਈ ਹਿਦਾਇਤਾਂ ਬਾਰੇ ਜਾਗਰੂਕ ਕੀਤਾ। ਨਰਸਿੰਗ ਅਫ਼ਸਰ ਜਗਦੀਸ਼ ਚੌਧਰੀ ਨੇ ਕਿਹਾ ਕਿ ਉਹ ਹਰ ਸਾਲ ਇੰਟਰਨੈਸ਼ਨਲ ਨਰਸ ਡੇਅ ਮਨਾਉਂਦੇ ਹਨ ਪਰ ਇਸ ਵਾਰ ਨਰਸ-ਡੇ ਉੱਤੇ ਇੱਕ ਵੱਡੀ ਜ਼ਿੰਮੇਵਾਰੀ ਹੈ ਜਿਸ ਨੂੰ ਉਹ ਪੂਰੀ ਨਿਸ਼ਠਾ ਦੇ ਨਾਲ ਨਿਭਾ ਰਹੇ ਹਨ।