ਚੰਡੀਗੜ੍ਹ ਮੇਅਰ ਦੀ ਚੋਣ, ਜਾਣੋਂ ਕੀ ਹਨ ਸਮੀਕਰਨ
ਚੰਡੀਗੜ੍ਹ: ਸ਼ਹਿਰ ਵਿੱਚ ਅੱਜ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ (chandigarh mayor election) ਹੋਵੇਗੀ। ਮੇਅਰ ਲਈ ਕਿਸੇ ਵੀ ਪਾਰਟੀ ਨੂੰ ਕੁੱਲ 35 ਕੌਂਸਲਰਾਂ ਵਿੱਚੋਂ ਘੱਟੋ-ਘੱਟ 19 ਦੇ ਸਮਰਥਨ ਦੀ ਲੋੜ ਹੁੰਦੀ ਹੈ। ਜੇਕਰ ਕੋਈ ਪਾਰਟੀ 19 ਕੌਂਸਲਰਾਂ ਦੀ ਵੋਟ ਹਾਸਲ ਕਰ ਲੈਂਦੀ ਹੈ ਤਾਂ ਉਹ ਅਗਲੇ 5 ਸਾਲਾਂ ਲਈ ਆਪਣੀ ਪਾਰਟੀ ਦਾ ਮੇਅਰ ਬਣਾ ਸਕਦੀ ਹੈ। ਪਰ ਇਸ ਵਾਰ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਇਸ ਸਥਿਤੀ ਵਿੱਚ ਹਰ ਸਾਲ ਉਸ ਪਾਰਟੀ ਦਾ ਮੇਅਰ ਬਣਾਇਆ ਜਾਵੇਗਾ, ਜਿਸ ਨੂੰ ਪਹਿਲੀ ਵਾਰ ਚੋਣਾਂ ਵਿੱਚ ਵੱਧ ਵੋਟਾਂ ਮਿਲਣਗੀਆਂ।