ਕੋਵਿਡ-19: ਡਾਕਟਰਾਂ ਤੇ ਨਰਸਾਂ ਨੂੰ ਕੀਤਾ ਗਿਆ ਸਵੈ-ਕੁਆਰੰਟੀਨ - doctors nurses on quarantine
ਚੰਡੀਗੜ੍ਹ: ਮੋਹਾਲੀ ਦੇ ਨਯਾਗਾਓਂ ਵਿੱਚ ਇੱਕ 65 ਸਾਲ ਦੇ ਬਜ਼ੁਰਗ 'ਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਸਾਰੇ ਇਲਾਕੇ ਵਿੱਚ ਹਾਹਾਕਾਰ ਮਚ ਗਈ ਹੈ। ਬਜ਼ੁਰਗ ਵਿੱਚ ਕੋਰੋਨਾ ਦੀ ਪੁਸ਼ਟੀ ਹੋਣ ਤੋਂ ਬਾਅਦ ਕਈ ਡਾਕਟਰ ਤੇ ਨਰਸਾਂ ਨੂੰ ਸਵੈ-ਕੁਆਰੰਟੀਨ ਕੀਤਾ ਗਿਆ ਹੈ। ਦੱਸ ਦੇਈਏ 65 ਸਾਲ ਦੇ ਬਜ਼ੁਰਗ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੈਕਟਰ 16 ਤੇ ਪੀਜੀ ਡਾਕਟਰ ਸਮੇਤ ਕਈ ਨਰਸ ਤੇ ਮੈਡੀਕਲ ਸਟਾਫ਼ ਤੇ ਹੋਰ ਕਰਮਚਾਰੀਆਂ ਨੂੰ ਸਵੈ-ਕੁਆਰੰਟੀਨ ਕੀਤਾ ਗਿਆ ਹੈ।