ਚੰਡੀਗੜ੍ਹ ਕਾਂਗਰਸ ਨੇ ਆਵਾਜਾਈ ਬੰਦ ਕਰਕੇ ਕੀਤੀ ਭਾਰਤ ਬੰਦ ਨੂੰ ਹਮਾਇਤ - ਚੰਡੀਗੜ੍ਹ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ
ਚੰਡੀਗੜ੍ਹ: ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸਮਰਥਨ ਵਿੱਚ ਚੰਡੀਗੜ੍ਹ ਕਾਂਗਰਸ ਵੱਲੋਂ ਹੱਲੋਮਾਜਰਾ ਚੌਕ ਵਿੱਚ ਧਰਨਾ ਲਾ ਕੇ ਸੜਕ ਜਾਮ ਕੀਤੀ ਗਈ। ਇਸ ਮੌਕੇ ਯੂਥ ਕਾਂਗਰਸੀਆਂ ਅਤੇ ਮਹਿਲਾ ਮੋਰਚਾ ਦੀਆਂ ਵਰਕਰਾਂ ਨੇ ਧਰਨੇ ਵਿੱਚ ਸੜਕਾਂ 'ਤੇ ਲੰਮੇ ਲੇਟ ਕੇ ਸਮਰਥਨ ਦਿੱਤਾ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਚੰਡੀਗੜ੍ਹ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸਾਨ ਐਨੀ ਵੱਡੀ ਗਿਣਤੀ 'ਚ ਸੜਕਾਂ 'ਤੇ ਹੈ। ਇਸ ਭਾਰਤ ਬੰਦ ਨਾਲ ਭਾਜਪਾ ਦੀਆਂ ਅੱਖਾਂ ਖੁੱਲ੍ਹਣਗੀਆਂ ਤੇ ਉਨ੍ਹਾਂ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਹੀ ਪੈਣਗੀਆਂ ਕਿਉਂਕਿ ਕਿਸਾਨਾਂ ਨਾਲ ਹੀ ਦੇਸ਼ ਚੱਲਦੇ ਹਨ। ਕਾਂਗਰਸੀਆਂ ਨੇ ਇਸ ਮੌਕੇ ਸਿਰਫ਼ ਐਂਬੂਲੈਂਸ ਅਤੇ ਵਿਆਹਾਂ ਵਾਲਿਆਂ ਨੂੰ ਹੀ ਲੰਘਣ ਦਿੱਤਾ।