ਚੰਡੀਗੜ੍ਹ ਭਾਜਪਾ ਨੇ ਬਾਪੂਧਾਮ ਕਲੋਨੀ 'ਚ ਵੰਡੇ ਮਾਸਕ ਤੇ ਰਾਸ਼ਨ - ਚੰਡੀਗੜ੍ਹ ਪ੍ਰਸ਼ਾਸਨ
ਚੰਡੀਗੜ੍ਹ: ਸ਼ਹਿਰ ਦੀ ਹੌਟਸਪੌਟ ਬਾਪੂਧਾਮ ਕਲੋਨੀ ਵਿੱਚ ਭਾਜਪਾ ਵੱਲੋਂ ਲੋੜਵੰਦ ਲੋਕਾਂ ਲਈ ਮਾਸਕ ਅਤੇ ਰਾਸ਼ਨ ਵੰਡਿਆ ਗਿਆ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਲੋੜਵੰਦ ਲੋਕਾਂ ਦੀ ਮਦਦ ਲਈ ਇਹ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਉਹ ਇਹ ਸਾਰੇ ਮਾਸਕ ਅਤੇ ਰਾਸ਼ਨ ਪ੍ਰਸ਼ਾਸਨ ਨੂੰ ਲੋਕਾਂ ਵਿੱਚ ਵੰਡਣ ਲਈ ਸੌਪ ਰਹੇ ਹਨ।