ਲੋਕਡਾਊਨ 'ਚ ਮਿਲੀ ਢਿੱਲ ਤੋਂ ਬਾਅਦ ਚੰਡੀਗੜ੍ਹ ਦੀ ਹਵਾ ਫਿਰ ਹੋਈ ਪ੍ਰਦੂਸ਼ਤ
ਚੰਡੀਗੜ੍ਹ: ਸ਼ਹਿਰ ਵਿੱਚ ਕੋਰੋਨਾ ਤੋਂ ਬਚਾਅ ਲਈ ਚੱਲ ਰਹੇ ਲੌਕਡਾਊਨ ਕਾਰਨ ਜਿੱਥੇ ਪ੍ਰਦੂਸ਼ਣ ਘੱਟ ਹੋਇਆ ਸੀ। ਉੱਥੇ ਹੀ ਹੁਣ ਆਮ ਲੋਕਾਂ ਨੂੰ ਢਿੱਲ ਦਿੱਤੇ ਜਾਣ ਤੋਂ ਬਾਅਦ ਪ੍ਰਦੂਸਣ ਫਿਰ ਵੱਧਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਹਵਾਂ ਦੀ ਗੁਣਵਤਾ ਵਿੱਚ ਵੀ ਫਰਕ ਪਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਲੌਕਡਾਊਨ ਦੌਰਾਨ ਹਵਾ ਦੀ ਗੁਣਵਤਾ ਵਿੱਚ ਸੁਧਾਰ ਹੋਇਆ ਸੀ। ਉਨ੍ਹਾਂ ਕਿਹਾ ਕਿ ਹੁਣ ਫਿਰ ਉਸਾਰੀ ਦਾ ਕੰਮ, ਕੁਝ ਫੈਕਟਰੀਆਂ ਅਤੇ ਆਵਾਜਾਈ ਦੇ ਸ਼ੁਰੂ ਹੋਣ ਨਾਲ ਹਵਾ ਦੀ ਗੁਣਵਤਾ ਫਿਰ ਤੋਂ ਹੇਠ ਡਿੱਗ ਗਈ ਹੈ।