'ਭਗਵੰਤ ਮਾਨ ਵੱਲੋਂ ਡਾ.ਅੰਬੇਡਕਰ ਜੀ ਦਾ ਕੀਤਾ ਅਪਮਾਨ ਬਰਦਾਸ਼ਤਯੋਗ ਨਹੀਂ' - ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ
ਤਰਨਤਾਰਨ: ਪਿਛਲੇ ਦਿਨੀਂ ਇੱਕ ਸੋਸ਼ਲ ਮੀਡੀਆ ’ਤੇ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਦੇ ਵਿਚ ਆਮ ਆਦਮੀ ਪਾਰਟੀ ਦੇ ਸੀਐੱਮ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਆਪਣੇ ਗਲ਼ ਵਿੱਚ ਪਏ ਹਾਰਾਂ ਨੂੰ ਲਾਹ ਕੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਉੱਪਰ ਪਾ ਦਿੱਤਾ ਗਿਆ, ਜਿਸਦੀ ਚਾਰੇ ਪਾਸੇ ਨਿੰਦਾ ਹੋਈ। ਇਸ ਮਾਮਲੇ ਨੂੰ ਲੈ ਕੇ ਸੈਂਟਰਲ ਵਾਲਮੀਕ ਸਭਾ ਦੇ ਚੇਅਰਮੈਨ ਲੱਖਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਭਿੱਖੀਵਿੰਡ ਚੌਕ ਵਿੱਚ ਵਰਕਰਾਂ ਵੱਲੋਂ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਇੱਕ ਵੱਡਾ ਨਿਰਾਦਰ ਹੈ ਜੋ ਭਗਵੰਤ ਮਾਨ ਨੇ ਝੂਠੇ ਹਾਰ ਡਾ. ਭੀਮ ਰਾਓ ਅੰਬੇਡਕਰ ਦੇ ਗਲ ਵਿੱਚ ਪਾਏ ਹਨ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਭਗਵੰਤ ਮਾਨ ਇਸਦੇ ਲਈ ਮੁਆਫੀ ਨਹੀਂ ਮੰਗਦੇ ਤਾਂ ਉਨ੍ਹਾਂ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
TAGGED:
tarn taran latest news