ਪੰਜਾਬ

punjab

ETV Bharat / videos

ਰਾਹਗੀਰਾਂ ਨੂੰ ਲੱਡੂ ਵੰਡ ਕੇ ਕਿਸਾਨੀ ਸੰਘਰਸ਼ ਦੀ ਖ਼ੁਸ਼ੀ ਮਨਾਈ - celebrated the peasant struggle by distributing laddu

By

Published : Dec 13, 2021, 12:37 PM IST

ਰੂਪਨਗਰ: ਦਿੱਲੀ 'ਚ ਕਿਸਾਨੀ ਸੰਘਰਸ਼ ਦੀ ਜਿੱਤ ਦੀ ਪੂਰੇ ਦੇਸ਼ 'ਚ ਵੱਡੀ ਪੱਧਰ 'ਤੇ ਖ਼ੁਸ਼ੀ ਮਨਾਈ ਜਾ ਰਹੀ ਹੈ। ਉੱਥੇ ਹੀ ਬਲਾਕ ਨੂਰਪੁਰਬੇਦੀ ਦੇ ਪਿੰਡ ਬਾੜੀਆਂ ਵਿਖੇ ਪਿੰਡ ਦੇ ਨੌਜਵਾਨਾਂ ਨੇ ਮੁੱਖ ਸੜਕ 'ਤੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਲੱਡੂ ਵੰਡ ਕੇ ਕਿਸਾਨੀ ਜਿੱਤ ਦੀ ਖ਼ੁਸ਼ੀ ਜ਼ਾਹਿਰ ਕੀਤੀ। ਉੱਥੇ ਹੀ ਇਸ ਮੌਕੇ ਨੌਜਵਾਨਾਂ ਨੇ ਕਿਸਾਨੀ ਮੁੱਦੇ 'ਤੇ ਉਲਟ ਬਿਆਨਬਾਜ਼ੀ ਕਰਨ ਵਾਲੇ ਵੱਡੇ ਭਾਜਪਾ ਆਗੂ ਤੇ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ(Iqbal Singh Lalpura) ਨੂੰ ਵੀ ਕਿਸਾਨੀ ਜਿੱਤ ਦੇ ਲੱਡੂ ਖੁਆ ਦਿੱਤੇ। ਦੱਸਣਯੋਗ ਹੈ ਕਿ ਜਦੋਂ ਉਕਤ ਨੌਜਵਾਨ ਮੁੱਖ ਸੜਕ 'ਤੇ ਰਾਹਗੀਰਾਂ ਨੂੰ ਲੱਡੂ ਵੰਡੇ ਸੀ, ਤਾਂ ਉਸ ਵੇਲੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਕਾਫ਼ਲਾ ਝੱਜ ਤੋਂ ਨੂਰਪੁਰਬੇਦੀ ਆ ਰਿਹਾ ਸੀ। ਨੌਜਵਾਨਾਂ ਨੇ ਉਸ ਕਾਫ਼ਲੇ ਨੂੰ ਰੋਕ ਕੇ ਇਕਬਾਲ ਲਾਲਪੁਰਾ 'ਤੇ ਉਨ੍ਹਾਂ ਦੇ ਸਪੁੱਤਰ ਅਜੇਬੀਰ ਸਿੰਘ ਲਾਲਪੁਰਾ ਨੂੰ ਕਿਸਾਨੀ ਜਿੱਤ ਦੇ ਲੱਡੂ ਖੁਆ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।

ABOUT THE AUTHOR

...view details