ਦਲਿਤ ਪਰਿਵਾਰ ਨਾਲ ਹੋਈ ਕੁੱਟਮਾਰ ਮਾਮਲੇ 'ਚ ਕੇਸ ਦਰਜ - ਐੱਸਸੀ ਕਮਿਸ਼ਨ ਕਰਨਬੀਰ ਸਿੰਘ ਇੰਦੌਰਾ
ਕਰੀਬ ਦੋ ਤਿੰਨ ਦਿਨ ਪਹਿਲਾਂ ਮੁਕਤਸਰ ਦੇ ਪਿੰਡ ਕੋਟਲੀ ਸੰਘਰ ਵਿੱਚ ਰੂੜੀ ਉੱਤੇ ਕੂੜਾ ਸੁੱਟਣ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿਚਕਾਰ ਲੜਾਈ ਹੋ ਗਈ ਸੀ, ਤੇ ਦੋਵਾਂ ਪਾਸਿਆਂ ਦੇ 3-3 ਲੋਕ ਜ਼ਖ਼ਮੀ ਹੋ ਗਏ ਸਨ। ਜਿਨ੍ਹਾਂ ਦੇ ਸਿਰਾਂ ਉੱਤੇ ਕਾਫੀ ਸੱਟਾਂ ਲੱਗੀਆਂ ਸਨ। ਜ਼ਿਕਰਯੋਗ ਹੈ ਕਿ ਥਾਣਾ ਬਰੀਵਾਲਾ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਐੱਸਸੀ ਕਮਿਸ਼ਨ ਦੇ ਮੈਂਬਰ ਕਰਨਬੀਰ ਸਿੰਘ ਇੰਦੌਰਾ ਪੀੜ੍ਹਤ ਪਰਿਵਾਰ ਦੇ ਘਰ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਣ ਲਈ ਆਏ, ਉਨ੍ਹਾਂ ਦੇ ਨਾਲ ਮੁਕਤਸਰ ਦੇ ਐੱਸਡੀਐੱਮ ਵੀਰਪਾਲ ਕੌਰ ਡੀਐੱਸਪੀ ਤਲਵਿੰਦਰਜੀਤ ਸਿੰਘ ਤੇ ਥਾਣਾ ਬਰੀਵਾਲਾ ਦੇ ਐੱਸਐੱਚਓ ਬਿਸ਼ਨ ਲਾਲ ਮੌਕੇ ਉੱਤੇ ਪਹੁੰਚੇ।