ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਤਾਜਪੋਸ਼ੀ ਮੌਕੇ ਸੋਸ਼ਲ ਡਿਸਟੈਂਸ ਨਾ ਰੱਖਣ ਤੇ ਮਾਸਕ ਨਾ ਪਾਉਣ ਦਾ ਮਾਮਲਾ ਹਾਈ ਕੋਰਟ ਪਹੁੰਚਿਆ - coronation of the chairman of the marketing committee
ਚੰਡੀਗੜ੍ਹ: ਮਾਰਕੀਟ ਕਮੇਟੀ ਗਿੱਦੜਬਾਹਾ ਦੇ ਨਵੇਂ ਚੇਅਰਮੈਨ ਸੰਸਾਰ ਸਿੰਘ ਦੀ ਨਿਯੁਕਤੀ ਮੌਕੇ ਹੋਏ ਸਮਾਗਮ ਦਾ ਮਾਮਲਾ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਿੱਚ ਪਹੁੰਚ ਚੁੱਕਿਆ ਹੈ। ਅਦਾਲਤ ਇਸ ਸਮਗਾਮ ਵਿੱਚ ਕੋਰੋਨਾ ਰੋਕਥਾਮ ਲਈ ਜਾਰੀ ਹਦਾਇਤਾਂ ਦੀ ਅਣਦੇਖੀ ਬਾਰੇ ਦਾਖ਼ਲ ਪਟੀਸ਼ਨ 'ਤੇ ਸਰਕਾਰ ਤੋਂ ਜਵਾਬ ਮੰਗਿਆ ਹੈ ਅਤੇ ਜਾਰੀ ਐੱਫਆਈਆਰ ਦੀ ਪ੍ਰਗਤੀ ਰਿਪੋਰਟ ਤਲਬ ਕੀਤੀ ਹੈ।