ਕਾਰ ਨੂੰ ਧੱਕਾ ਲਾ ਕੇ ਲੈ ਗਏ ਚੋਰ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ - car thieves caught on cctv
ਜਲੰਧਰ: ਥਾਣਾ ਰਾਮਾ ਮੰਡੀ ਅਧੀਨ ਆਉਂਦੇ ਕਿਸ਼ਨਪੁਰ ਚੌਕ 'ਚੋਂ ਦੇਰ ਰਾਤ ਨਗਰ ਨਿਗਮ ਦੇ ਅਸਿਸਟੈਂਟ ਹੈਲਥ ਅਫ਼ਸਰ ਦੀ ਘਰ ਬਾਹਰ ਖੜੀ ਆਲਟੋ ਕਾਰ ਚੋਰ ਲੈ ਕੇ ਤਿੱਤਰ ਹੋ ਗਏ। ਚੋਰ ਕਾਰ ਨੂੰ ਘਰ ਦੇ ਬਾਹਰ ਤੋਂ ਧੱਕਾ ਲਾ ਕੇ ਲੈ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਪੀੜਤ ਡਾਕਟਰ ਰਾਜ ਕਮਲ ਨੇ ਪੁਲਿਸ ਕੋਲ ਇਸ ਦੀ ਸ਼ਿਕਾਇਤ ਕੀਤੀ ਹੈ ਤੇ ਚੋਰਾਂ ਨੂੰ ਫੜਨ ਦੀ ਅਪੀਲ ਵੀ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।