ਨਾਈਟ ਕਰਫਿਊ ਦੌਰਾਨ ਸ਼ਰ੍ਹੇਆਮ ਲੁੱਟੀ ਕਾਰ, ਘਟਨਾ ਸੀਸੀਟੀਵੀ ’ਚ ਕੈਦ - ਮਜੀਠਾ ਰੋਡ
ਅੰਮ੍ਰਿਤਸਰ: ਜ਼ਿਲ੍ਹੇ ’ਚ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਵੱਧਦੀ ਹੀ ਜਾ ਰਹੀ ਹਨ ਅਤੇ ਕੋਰੋਨਾ ਕਰਫਿਊ ਦੇ ਵਿੱਚ ਵੀ ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਇੱਕ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਜਦੋਂ ਰਾਤ ਦੇ ਕਰਫਿਊ ਦੌਰਾਨ ਇੱਕ ਨੌਜਵਾਨ ਆਪਣੇ ਬੇਟੇ ਦੇ ਇਲਾਜ ਲਈ ਅੰਮ੍ਰਿਤਸਰ ਮਜੀਠਾ ਰੋਡ ’ਤੇ ਨਿਜੀ ਹਸਪਤਾਲ ਵਿੱਚ ਆਇਆ ਤਾਂ ਰਾਤ ਸਮੇਂ ਬਾਹਰ ਕਰਫਿਊ ਲੱਗਾ ਹੋਣ ਕਾਰਨ ਵਿਅਕਤੀ ਬਾਹਰ ਗੱਡੀ ਵਿੱਚ ਬੈਠਾ ਸੀ ਤਾਂ ਕੁਝ ਅਣਪਛਾਤੇ ਨੌਜਵਾਨ ਆਏ ਤਾਂ ਉਸ ਨੇ ਗੱਡੀ ਦਾ ਸ਼ੀਸ਼ਾ ਥੱਲੇ ਕਰਵਾ ਕੇ ਗੱਡੀ ਵਿੱਚ ਬੈਠੇ ਨੌਜਵਾਨ ਨਾਲ ਗੱਲਬਾਤ ਕਰਨ ਲੱਗ ਪਏ ਅਤੇ ਜਿਸ ਤੋਂ ਬਾਅਦ ਉਸ ਨੌਜਵਾਨ ’ਤੇ ਲੁਟੇਰਿਆਂ ਵੱਲੋਂ ਦਾਤਰ ਨਾਲ ਹਮਲਾ ਕਰਕੇ ਉਸ ਦੀ ਗੱਡੀ ਲੈ ਕੇ ਉਥੋਂ ਫਰਾਰ ਹੋ ਗਏ।