ਚੱਲਦੀ ਗੱਡੀ ਨੂੰ ਅਚਾਨਕ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ - ਇੰਡਸਟਰੀ ਏਰੀਆ ਫੈਕਟਰੀ
ਜਲੰਧਰ: ਜ਼ਿਲ੍ਹੇ ਦੇ ਆਦਰਸ਼ ਨਗਰ ਵਿਖੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਿ ਇੱਕ ਚਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ। ਲੋਕਾਂ ਦੀ ਮਦਦ ਦੇ ਨਾਲ ਅੱਗ ਉਤੇ ਕਾਬੂ ਪਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੇ ਇੰਡਸਟਰੀ ਏਰੀਆ ਫੈਕਟਰੀ ਤੋਂ ਆਪਣੇ ਘਰ ਮਾਡਲ ਟਾਊਨ ਵੱਲ ਨੂੰ ਜਾ ਰਿਹਾ ਸੀ ਤਾਂ ਟ੍ਰੈਫਿਕ ਵਿੱਚ ਕਾਫ਼ੀ ਦੇਰ ਫਸਿਆ ਰਿਹਾ ਜਿਸ ਤੋਂ ਬਾਅਦ ਜਦੋਂ ਉਹ ਆਦਰਸ਼ ਨਗਰ ਵਿਖੇ ਪੁੱਜੇ ਤਾਂ ਅਚਾਨਕ ਹੀ ਗੱਡੀ ਤੋਂ ਧੂੰਆਂ ਨਿਕਲਣ ਲੱਗ ਪਿਆ ਜਦੋਂ ਉਸ ਨੇ ਬਾਹਰ ਦੇਖਿਆ ਤਾਂ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕੀ ਗੱਡੀ ਨੂੰ ਅੱਗ ਲੱਗੀ ਹੋਈ ਹੈ ਤਾਂ ਉਹ ਜਲਦੀ ਹੀ ਬਾਹਰ ਨਿਕਲਿਆ ਤਾਂ ਜਲਦ ਹੀ ਅੱਗ ਪੂਰੀ ਗੱਡੀ ਵਿਚ ਫੈਲ ਗਈ। ਉਹ ਸਮਾਂ ਰਹਿੰਦੇ ਗੱਡੀ ਤੋਂ ਬਾਹਰ ਨਿਕਲ ਗਿਆ। ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਦੇ ਦਿੱਤੀ ਸੀ ਪਰ ਲੋਕਾਂ ਦੀ ਮਦਦ ਨਾਲ ਗੱਡੀ ਉੱਤੇ ਮਿੱਟੀ ਅਤੇ ਪਾਣੀ ਪਾ ਕੇ ਅੱਗ ਉੱਤੇ ਕਾਬੂ ਪਾ ਦਿੱਤਾ ਗਿਆ।