ਬਠਿੰਡਾ: ਭਰਾ ਨੇ ਆਪਣੇ ਹੀ ਸੱਕੇ ਭਰਾ ਦਾ ਕੀਤਾ ਕਤਲ - crime news
ਬਠਿੰਡਾ ਵਿੱਚ ਰਿਸ਼ਤੇ ਨੂੰ ਸ਼ਰਮਸਾਰ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇੱਕ ਭਰਾ ਨੇ ਆਪਣੇ ਹੀ ਭਰਾ ਨੂੰ ਗੋਲੀ ਮਾਰ ਉਸ ਦਾ ਕਤਲ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਜ਼ਮੀਨੀ ਵਿਵਾਦ ਦੇ ਚੱਲਦੇ ਇੱਕ ਭਰਾ ਨੇ ਦੂਜੇ ਭਰਾ ਦਾ ਕਤਲ ਕੀਤਾ ਹੈ। ਆਰੋਪੀ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਿਆ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਲੜਾਈ ਝਗੜੇ ਕਾਰਨ ਇੱਕ ਪੁੱਤਰ ਉਨ੍ਹਾਂ ਵੱਲੋਂ ਬੇਦਖ਼ਲ ਕੀਤਾ ਗਿਆ ਸੀ।