ਬ੍ਰਹਮ ਮਹਿੰਦਰਾ ਨੇ ਬਸੇਰਾ ਸਕੀਮ ਤਹਿਤ 115 ਲਾਭਪਾਤਰੀਆਂ ਨੂੰ ਪ੍ਰਮਾਣ ਪੱਤਰ ਵੰਡੇ - ਬਸੇਰਾ ਸਕੀਮ ਤਹਿਤ
ਪਟਿਆਲਾ: ਬ੍ਰਹਮ ਮਹਿੰਦਰਾ ਅੱਜ ਸ਼ੁੱਕਰਵਾਰ ਨਗਰ ਨਿਗਮ ਪਟਿਆਲਾ ਵਿਖੇ ਪੁੱਜੇ। ਉਥੇ ਉਹ 35 ਦਿਹਾੜੀਦਾਰ ਤੇ ਮਸਟਰੋਲ 'ਤੇ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰਨ ਦੇ ਨਿਯੁਕਤੀ ਪੱਤਰ ਸੌਂਪਣ ਗਏ ਸਨ। 376 ਸਫਾਈ ਕਰਮਚਾਰੀਆਂ ਅਤੇ 118 ਸੀਵਰਮੈਨਾਂ ਨੂੰ ਆਊਟਸੋਰਸ ਤੋਂ ਠੇਕੇ 'ਤੇ ਰੱਖਣ ਲਈ ਪੱਤਰ ਸੌਂਪਣ ਪੁੱਜੇ। ਇਸੇ ਦੌਰਾਨ ਬ੍ਰਹਮ ਮਹਿੰਦਰਾ ਨੇ ਸ਼ਹਿਰ ਦੀਆਂ ਝੋਪੜੀਆਂ 'ਚ ਰਹਿੰਦੇ 115 ਲਾਭਪਾਤਰੀਆਂ ਨੂੰ ਬਸੇਰਾ ਸਕੀਮ ਤਹਿਤ ਘਰਾਂ ਦੇ ਮਾਲਕਾਨਾ ਹੱਕ ਲਈ ਪ੍ਰਮਾਣ ਪੱਤਰ ਵੰਡੇ। ਉਨ੍ਹਾਂ ਦੱਸਿਆ ਕਿ ਇਸ ਨਾਲ ਅੱਜ ਪਟਿਆਲਾ ਦੇ 629 ਵਿਅਕਤੀਆਂ ਦੇ ਪਰਿਵਾਰਾਂ ਨੂੰ ਸਿੱਧਾ ਲਾਭ ਪੁੱਜਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ ਅਤੇ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੀ ਮੌਜੂਦ ਸਨ।
TAGGED:
ਬਸੇਰਾ ਸਕੀਮ ਤਹਿਤ