ਪ੍ਰੇਮਿਕਾ ਦਾ ਕਤਲ ਕਰਨ ਵਾਲਾ ਪ੍ਰੇਮੀ ਗ੍ਰਿਫ਼ਤਾਰ
ਅੰਮ੍ਰਿਤਸਰ: ਸਬ-ਡਵੀਜ਼ਨ ਅਜਨਾਲਾ ਅਧੀਨ ਆਉਂਦੇ ਥਾਣਾ ਝੰਡੇਰ ਦੇ ਪਿੰਡ ਨਵਾਂ ਪਿੰਡ ਦੀ ਰਹਿਣ ਵਾਲੀ ਮਹਿਲਾ ਦਾ ਕਤਲ ਕਰਨ ਵਾਲੇ ਉਸਦੇ ਪ੍ਰੇਮੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਨਜੀਤ ਸਿੰਘ ਉਰਫ਼ ਲਾਡੀ ਪੁੱਤਰ ਪਿਆਰਾ ਸਿੰਘ ਵਾਸੀ ਚਿਤੌੜਗੜ੍ਹ ਹਾਲ ਵਾਸੀ ਗੋਲਡਨ ਕਾਲੋਨੀ ਨਵਾਂ ਪਿੰਡ ਨੇ ਝੰਡੇਰ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਮੇਰੀ ਪਤਨੀ ਗੁਰਮੀਤ ਕੌਰ ਦੇ ਜਸਬੀਰ ਸਿੰਘ ਵਾਸੀ ਬੱਲ ਬਾਵਾ ਨਾਲ 6-7 ਸਾਲਾਂ ਤੋਂ ਨਾਜਾਇਜ਼ ਸੰਬੰਧ ਸਨ। ਉਹ ਮੇਰੀ ਗੈਰ ਹਾਜ਼ਰੀ ’ਚ ਸਾਡੇ ਘਰ ਆਉਂਦਾ ਜਾਂਦਾ ਸੀ। ਜਿਸ ਕਾਰਨ 3 ਮਾਰਚ ਨੂੰ ਉਸ ਨੇ ਇਸ ਦਾ ਕਤਲ ਕਰ ਦਿੱਤਾ।