ਅਬੋਹਰ: 25 ਸਾਲ ਦੇ ਨੌਜਵਾਨ ਦੀ ਨਹਿਰ 'ਚੋਂ ਮਿਲੀ ਲਾਸ਼ - ਪਿੰਡ ਪੱਕਾ ਟਿੱਬੀ
ਫਾਜ਼ਿਲਕਾ: ਅਬੋਹਰ-ਹਨੁਮਾਨਗਢ਼ ਰੋਡ 'ਤੇ ਢਾਣੀ ਵਿਸ਼ੇਸ਼ਣ ਨਾਥ ਦੇ ਕੋਲ ਬੀਤੇ ਦਿਨੀਂ ਇੱਕ ਅਣਪਛਾਤੇ ਨੌਜਵਾਨ ਦੀ ਨਹਿਰ ਵਿੱਚ ਤੈਰਦੀ ਹੋਈ ਲਾਸ਼ ਮਿਲੀ ਸੀ। ਜਿਸਨੂੰ ਅਬੋਹਰ ਸਿਟੀ-2 ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਅਬੋਹਰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪਹਿਚਾਣ ਲਈ ਰਖਵਾਇਆ ਸੀ, ਜਿਸਦੀ ਪਹਿਚਾਣ ਕਾਲਾ ਸਿੰਘ ਪੁੱਤਰ ਜਸਵੰਤ ਸਿੰਘ ਦੇ ਤੌਰ ਉੱਤੇ ਹੋਈ ਹੈ ਜੋ ਪਿੰਡ ਪੱਕਾ ਟਿੱਬੀ ਦਾ ਰਹਿਣ ਵਾਲਾ ਹੈ। ਇਸ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਾਲਾ ਸਿੰਘ ਸ਼ਨਿੱਚਰਵਾਰ ਨੂੰ ਘਰ ਤੋਂ ਬਿਨਾਂ ਦੱਸੇ ਚਲਾ ਗਿਆ ਸੀ, ਜਿਸਦੀ ਤਲਾਸ਼ ਕੀਤੀ ਤਾਂ ਉਨ੍ਹਾਂ ਹਸਪਤਾਲ ਦੀ ਮੋਰਚਰੀ ਵਿੱਚ ਇੱਕ ਲਾਵਾਰਸ ਲਾਸ਼ ਦਾ ਪਤਾ ਲਗਾ। ਜਿਸ ਦੀ ਉਨ੍ਹਾਂ ਨੇ ਸ਼ਨਾਖਤ ਕੀਤੀ ਤਾਂ ਇਹ ਕਾਲਾ ਸਿੰਘ ਦੇ ਰੂਪ ਵਿੱਚ ਹੋਈ ਹੈ। ਕਾਲਾ ਸਿੰਘ ਜਿਸਦੀ ਉਮਰ 25 ਸਾਲ ਹੈ ਅਤੇ ਇਹ ਸ਼ਰਾਬ ਪੀਣ ਦਾ ਆਦੀ ਸੀ। ਉੱਥੇ ਹੀ ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।