ਭਾਜਪਾ ਦਾ ਪੰਜਾਬ ’ਚ ਵੀ ਪੱਛਮੀ ਬੰਗਾਲ ਵਰਗਾ ਹੋਵੇਗਾ ਹਾਲ: ਬੋਨੀ ਅਜਨਾਲਾ - ਸ਼੍ਰੋਮਣੀ ਅਕਾਲੀ ਦਲ
ਅੰਮ੍ਰਿਤਸਰ: ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ। ਜਿਸਦੇ ਚਲਦੇ ਅਜਨਾਲਾ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਇੰਚਾਰਜ ਅਮਰਪਾਲ ਸਿੰਘ ਬੋਨੀ ਅਜਨਾਲਾ ਵੱਲੋਂ ਆਪਣੇ ਵਰਕਰਾਂ ਨਾਲ ਵਿਸੇਸ਼ ਬੈਠ ਕੀਤੀ ਗਈ ਅਤੇ ਬਾਬਾ ਗਮਚੁੱਕ ਸਰਕਲ ਦੇ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਬੋਨੀ ਅਜਨਾਲਾ ਨੇ ਕਿਹਾ ਕਿ ਉਹਨਾਂ ਵੱਲੋਂ ਸਰਕਲ ਬਾਬਾ ਗਮਚੁੱਕ ਦੇ ਵੱਖ-ਵੱਖ ਪਿੰਡਾਂ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ, ਨਾਲ ਹੀ ਉਹਨਾਂ ਬੀਜੇਪੀ ’ਤੇ ਨਿਸ਼ਾਨਾਂ ਸਾਧਦੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਹੋਈ ਹਾਰ ਤੋਂ ਸਿਧ ਹੁੰਦਾ ਹੈ ਕਿ ਬੀਜੇਪੀ ਨੂੰ ਲੋਕਾਂ ਨੂੰ ਨਾਕਾਰ ਦਿੱਤਾ ਹੈ।