ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੈਪਟਨ ਨੂੰ ਸੁਣਾਈਆਂ-ਸੁਣਾਈਆਂ ਖਰੀਆਂ-ਖਰੀਆਂ - ਪਠਾਨਕੋਟ
ਪਠਾਨਕੋਟ: ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਆਪਣੇ 'ਤੇ ਹੋਏ ਹਮਲੇ ਨੂੰ ਲੈਕੇ ਪ੍ਰੈੱਸ ਕਾਨਫ਼ੰਰਸ ਕੀਤੀ ਗਈ। ਇਸ ਦੌਰਾਨ ਸ਼ਰਮਾ ਨੇ ਪੰਜਾਬ ਸਰਕਾਰ, ਰਵਨੀਤ ਬਿੱਟੂ ਦੇ ਦਿੱਤੇ ਬਿਆਨ 'ਤੇ ਉਨ੍ਹਾਂ ਕਿਹਾ ਪੰਜਾਬ ਵਿੱਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਮੁੱਖ ਮੰਤਰੀ ਉਪਰ ਨਿਸ਼ਾਨਾ ਵਿੰਨ੍ਹਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁਖਮੰਤਰੀ ਦੱਸਣ ਕਿ ਜਿਥੇ ਮੇਰੇ ਉੱਪਰ ਹਮਲਾ ਹੋਇਆ ਹੈ ਉੱਥੇ ਕਿਸਾਨ ਵੀ ਬੈਠੇ ਹਨ ਅਤੇ ਪੁਲਿਸ ਵੀ ਮੌਜ਼ੂਦ ਸੀ? ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਦੀ ਕਿੰਨੀ ਵੱਡੀ ਨਾਲਾਇਕੀ ਹੈ, ਇੱਕ ਬੰਦਾ ਸਾਹਮਣੇ ਕਹਿ ਰਿਹਾ ਕਿ ਉਸਨੇ ਹਮਲਾ ਕਰਵਾਇਆ ਹੈ, ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ।