ਭਾਜਪਾਈਆਂ ਨੇ ਵਿਧਾਇਕ ਹੈਨਰੀ ਦੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ - ਜ਼ਹਿਰੀਲੀ ਸ਼ਰਾਬ ਤਰਾਸਦੀ
ਜਲੰਧਰ: ਭਾਜਪਾ ਵਰਕਰਾਂ ਨੇ ਜ਼ਹਿਰੀਲੀ ਸ਼ਰਾਬ ਤਰਾਸਦੀ ਦੇ ਮੁੱਦੇ 'ਤੇ ਜਲੰਧਰ ਉੱਤਰੀ ਤੋਂ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਬਾਰੇ ਭਾਜਪਾਈਆਂ ਨੇ ਕਿਹਾ ਇਸ ਸਾਰੀ ਤਰਾਦਸੀ ਦੀ ਜਿੰਮੇਵਾਰ ਕਾਂਗਰਸ ਦੀ ਸਰਕਾਰ ਹੈ। ਇਸ ਬਾਰੇ ਵਿਧਾਇਕ ਬਾਵਾ ਹੈਨਰੀ ਨੇ ਕਿਹਾ ਉਨ੍ਹਾਂ ਦੀ ਸਵੇਦਨਾ ਪੀੜਤ ਪਰਿਵਾਰਾਂ ਨਾਲ ਹੈ ਅਤੇ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਸਜਾ ਜ਼ਰੂਰ ਦੇਵੇਗੀ।