ਭਾਜਪਾ ਆਗੂ ਨੇ ਪੀਐੱਮ ਕੇਅਰਜ਼ ਫੰਡ ਨੂੰ ਲੈ ਕੇ ਹੋ ਰਹੀ ਸਿਆਸਤ 'ਤੇ ਦਿੱਤਾ ਜਵਾਬ - pm cares fund
ਚੰਡੀਗੜ੍ਹ: ਬੀਜੇਪੀ ਦੇ ਪ੍ਰਧਾਨ ਅਰੁਣ ਸੂਦ ਨੇ ਦੱਸਿਆ ਕਿ ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੀਐੱਮ ਕੇਅਰਜ਼ ਫੰਡ ਦੇ ਇਸਤੇਮਾਲ 'ਤੇ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਦੋਸ਼ ਲਾਇਆ ਹੈ ਕਿ ਇਸ ਵਿੱਚ ਘਪਲਾ ਕੀਤਾ ਜਾ ਰਿਹਾ ਹੈ। ਅਰੁਣ ਸੂਦ ਨੇ ਕਿਹਾ ਕਿ ਪੀਐੱਮ ਮੋਦੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਾਂਗਰਸ ਪਾਰਟੀ ਵੱਲੋਂ ਪਿਛਲੇ ਦਿਨੀਂ ਕੀਤੇ ਗਏ ਟਵੀਟ ਬਿਲਕੁਲ ਗ਼ਲਤ ਹਨ। ਇਸ ਵਿੱਚ ਆਰੋਪ ਲਗਾਏ ਗਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੀਐੱਮ ਚੇਅਰ ਫੰਡ ਨੂੰ ਨਿੱਜੀ ਕਾਰਨਾਂ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਨੋਟਿਸ ਦੇ ਵਿੱਚ ਇਹ ਸਾਫ ਕੀਤਾ ਗਿਆ ਹੈ ਕਿ ਪੀਐੱਮ ਕੇਅਰ ਫੰਡ ਇੱਕ ਚੈਰੀਟੇਬਲ ਫੰਡ ਹੈ। ਜਿਸ ਦਾ ਮਕਸਦ ਕੋਰੋਨਾ ਦੇ ਖ਼ਿਲਾਫ਼ ਜੰਗ ਵਿੱਚ ਇਸਤੇਮਾਲ ਕਰਨਾ ਹੈ। ਜਿਸ ਦੇ ਲਈ ਇੱਕ ਵੈੱਬਸਾਈਟ ਬਣਾਈ ਗਈ ਹੈ ਤੇ ਇੱਕ ਇੰਡੀਪੈਂਡੈਂਟ ਆਡੀਟਰ ਦੇ ਤਹਿਤ ਆਡਿਟ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਫੰਡ ਨੂੰ ਕਿਵੇਂ ਵੰਡਣਾ ਹੈ, ਇਸ ਦੀ ਵੀ ਘੋਸ਼ਣਾ ਜਲਦੀ ਕੀਤੀ ਜਾਵੇਗੀ ਪਰ ਬਾਵਜੂਦ ਇਸ ਦੇ ਕਾਂਗਰਸ ਸਿਆਸੀ ਦਾਅਪੇਚ ਤੋਂ ਬਾਜ ਨਹੀਂ ਆ ਰਹੀ।