ਭਾਜਪਾ ਨੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਲਈ ਦਿੱਤੇ ਸੈਨੇਟਾਈਜ਼ਰ - bjp donates masks
ਚੰਡੀਗੜ੍ਹ: ਕੋਵਿਡ-19 ਡਿਊਟੀ 'ਚ ਮੂਹਰਲੀ ਕਤਾਰ ਵਿੱਚ ਕੰਮ ਕਰ ਰਹੀ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਲਈ ਭਾਰਤੀ ਜਨਤਾ ਪਾਰਟੀ ਸੋਮਵਾਰ ਨੂੰ ਸੈਨੇਟਾਈਜ਼ਰ ਦਿੱਤੇ। ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਪੁਲਿਸ ਮੁਸਤੈਦੀ ਦੇ ਨਾਲ ਕੋਰੋਨਾ ਵਾਇਰਸ ਦੇ ਖ਼ਿਲਾਫ਼ ਚੱਲ ਰਹੀ ਜੰਗ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ। ਇਸ ਲਈ ਉਨ੍ਹਾਂ ਨੂੰ ਸੁਰੱਖਿਆ ਕਵਚ ਮੁਹੱਈਆ ਕਰਵਾਉਣ ਦੇ ਲਈ ਅਸੀਂ ਡੀਜੀਪੀ ਚੰਡੀਗੜ੍ਹ ਨੂੰ ਸੱਤ ਹਜ਼ਾਰ ਤੋਂ ਵੱਧ ਸੈਨੀਟਾਈਜ਼ਰ ਦਿੱਤੇ ਹਨ।