ਮਿਲ ਸਕਦੀ ਹੈ ਬੀਰ ਦਵਿੰਦਰ ਨੂੰ 'AAP' ਦੀ ਹਿਮਾਇਤ - Bir Davinder Singh
ਸ੍ਰੀ ਅਨੰਦਪੁਰ ਸਾਹਿਬ: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰ ਦਵਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਨਾਲ ਸਮਰਥਨ ਦੀ ਗੱਲ ਚੋਟੀ ਦੇ ਆਗੂਆਂ ਨਾਲ ਚੱਲ ਰਹੀ ਹੈ। ਰੋਪੜ ਵਿਚ Etv ਭਾਰਤ ਨਾਲ ਗੱਲਬਾਤ ਕਰਦਿਆਂ ਬੀਰ ਦਵਿੰਦਰ ਨੇ ਦੱਸਿਆ ਕਿ ਉਹ 'AAP' ਨੂੰ ਸੰਗਰੂਰ, ਫ਼ਤਿਹਗੜ੍ਹ ਸਾਹਿਬ ਵਿੱਚ ਸਮਰਥਨ ਦੇ ਸਕਦੇ ਹਨ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ 'AAP' ਦੇ ਸਮਰਥਨ ਦੀ ਮੰਗ ਕਰਨਗੇ।