ਪੰਜਾਬ

punjab

ETV Bharat / videos

ਮਜੀਠੀਆ ਦੀ ਪਤਨੀ ਵੱਲੋਂ ਚੋਣ ਲੜਨ ’ਤੇ ਆਪ ਉਮੀਦਵਾਰ ਦੀ ਪਤਨੀ ਨੇ ਕਿਹਾ ਇਹ... - ਹਲਕੇ ਤੋਂ ਮਜੀਠੀਆ ਦੀ ਪਤਨੀ

By

Published : Feb 2, 2022, 12:26 PM IST

ਅੰਮ੍ਰਿਤਸਰ: ਵਿਧਾਨਸਭਾ ਹਲਕਾ ਮਜੀਠਾ ’ਚ ਮਾਹੌਲ ਕਾਫੀ ਭਖਦਾ ਹੋਇਆ ਨਜਰ ਆ ਰਿਹਾ ਹੈ। ਦੱਸ ਦਈਏ ਕਿ ਵਿਧਾਨਸਭਾ ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਹਨੀਵ ਕੌਰ ਵੱਲੋਂ ਚੋਣ ਲੜੀ ਜਾਵੇਗੀ। ਦੱਸ ਦਈਏ ਕਿ ਮਜੀਠੀਆ ਦੀ ਪਤਨੀ ਵੱਲੋਂ ਪਹਿਲਾਂ ਕਵਰਿੰਗ ਉਮੀਦਵਾਰ ਵੱਜੋਂ ਨਾਮਜ਼ਦਗੀ ਦਾਖਲ ਕੀਤੇ ਗਏ ਸੀ, ਪਰ ਬਾਅਦ ’ਚ ਇਹ ਸੀਟ ਉਨ੍ਹਾਂ ਨੂੰ ਦੇ ਦਿੱਤੀ ਗਈ। ਇਸ ਸਬੰਧ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੀ ਪਤਨੀ ਸਤਿੰਦਰਪਾਲ ਕੌਰ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਪਤਨੀ ਇੱਥੋ ਚੋਣ ਮੈਦਾਨ ਚ ਉਤਰੀ ਹੈ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਦੀ ਸਾਰ ਵੀ ਲੈਣੀ ਚਾਹੀਦੀ ਹੈ। ਕਿਉਂਕਿ ਮਜੀਠੀਆ ਵੱਲੋਂ ਹਲਕੇ ਚ ਕੋਈ ਵਿਕਾਸ ਨਹੀਂ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਲਕੇ ਚ ਲੋਕਾਂ ਵਿਚਾਲੇ ਵਿਚਰਨ ’ਤੇ ਉਨ੍ਹਾਂ ਨੂੰ ਆਪਣੇ ਪਤੀ ਦੇ ਕਾਰਨਾਮਿਆਂ ਬਾਰੇ ਵੀ ਪਤਾ ਚਲ ਜਾਵੇਗਾ।

ABOUT THE AUTHOR

...view details