ਸੁਖਬੀਰ ਬਾਦਲ ਦੇ ਐਲਾਨ 'ਤੇ ਬਜੁਰਗਾਂ ਦਾ ਪ੍ਰਤੀਕਰਮ - ਮਾਤਾ ਲਾਜਵੰਤੀ
ਮੁੁਕਤਸਰ ਸਾਹਿਬ : ਅੱਜ ਸੁਖਬੀਰ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਉਥੇ ਹੀ ਸੁਖਬੀਰ ਬਾਦਲ ਦੇ ਬਿਆਨ ਤੇ ਮੁਕਤਸਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਸਰਕਾਰਾਂ ਬਣ ਜਾਂਦੀਆਂ ਹਨ ਉਸ ਤੋਂ ਬਾਅਦ ਕੋਈ ਬਾਤ ਨਹੀਂ ਪੁੱਛਦਾ। ਮੁਕਤਸਰ ਸਾਹਿਬ ਦੀ ਬਜ਼ੁਰਗ ਮਾਤਾ ਲਾਜਵੰਤੀ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਐਲਾਨ ਕੀਤਾ ਗਿਆ ਸੀ ਕਿ ਪੰਦਰਾਂ ਸੌ ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਨੂੰ ਦਿੱਤਾ ਜਾਵੇਗਾ ਮੇਰੀ ਉਦੋਂ ਸਾਢੇ ਸੱਤ ਸੌ ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਆਉਂਦੀ ਸੀ। ਐਲਾਨ ਤੋਂ ਬਾਅਦ ਉਦੋਂ ਹੀ ਮੇਰੀ ਪੈਨਸ਼ਨ ਵੀ ਕੱਟੀ ਗਈ ਜਦੋਂ ਸਰਕਾਰ ਬਣ ਜਾਂਦੀ ਹੈ ਪਰ ਉਸ ਤੋਂ ਬਾਅਦ ਕੋਈ ਨਹੀਂ ਪੁੱਛਦਾ।
Last Updated : Aug 6, 2021, 5:18 PM IST