ਐਸਜੀਪੀਸੀ ਦੇ ਰਿਟਾਇਰਡ ਅਧਿਕਾਰੀਆਂ ਨੂੰ ਬੀਬੀ ਜਗੀਰ ਕੌਰ ਨੇ ਵੰਡੇ ਚੈੱਕ - ਸੇਵਾਦਾਰਾਂ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਨ ਤੋਂ ਬਾਅਦ ਬੀਬੀ ਜਗੀਰ ਕੌਰ ਵੱਲੋਂ ਲਗਾਤਾਰ ਹੀ ਆਪਣੇ ਸੇਵਾਦਾਰਾਂ ਲਈ ਅਲੱਗ-ਅਲੱਗ ਮੁਹਿੰਮਾਂ ਛੇੜੀਆਂ ਗਈਆਂ ਨੇ ਜਿਸ ਦੇ ਤਹਿਤ ਲੰਮੇ ਸਮੇਂ ਤੋਂ ਲਟਕ ਰਹੇ ਉਨ੍ਹਾਂ ਦੀ ਬਕਾਇਆ ਰਾਸ਼ੀ ਨੂੰ ਬੀਬੀ ਜਗੀਰ ਕੌਰ ਵੱਲੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਨੂੰ ਉਨ੍ਹਾਂ ਦੀ ਰਿਟਾਇਰਮੈਂਟ ਰਾਸ਼ੀ ਦਿੱਤੀ ਗਈ। ਉੱਥੇ ਹੀ ਪਿਛਲੇ 2 ਸਾਲ ਤੋਂ ਰਿਟਾਇਰਡ ਹੋਏ ਐੱਸਜੀਪੀਸੀ ਦੇ ਅਧਿਕਾਰੀਆਂ ਨੂੰ ਰਹਿੰਦੇ ਪੈਨਸ਼ਨ ਦੇ ਚੈੱਕ ਵੀ ਵੰਡੇ। ਇਸ ਮੌਕੇ ਬੀਬੀ ਜਗੀਰ ਕੌਰ ਵੱਲੋਂ ਕਿਹਾ ਗਿਆ ਕਿ ਐਸ.ਜੀ.ਪੀ.ਸੀ ਅਧਿਕਾਰੀਆ ਦਾ ਕੋਰੋਨਾ ਸਮੇਂ ਦੌਰਾਨ ਰਹਿੰਦੀ ਰਾਸ਼ੀ ਦਾ ਬਕਾਇਆ ਕਰੀਬ 94 ਲੱਖ ਦੀ ਅਦਾਇਗੀ ਕੀਤੀ ਗਈ ਹੈ।