ਮਾਨ ਨੇ 'ਆਪ' 'ਚ ਆਉਣ ਦਾ ਦਿੱਤਾ ਸੱਦਾ: ਸੰਧੂ - chandiarh news
ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਗਰੂਰ ਸੀਟ ਤੋਂ ਜੇਤੂ ਸੰਸਦ ਭਗਵੰਤ ਮਾਨ ਦਾ ਫ਼ੋਨ ਆਇਆ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਸਪੈਂਡ ਵਿਧਾਇਕ ਨੂੰ ਇਕੱਠੇ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਪਾਰਟੀ ਦੇ ਵਿਚ ਬਹੁਤ ਗੱਲਾਂ 'ਤੇ ਮਤਭੇਦ ਹਨ। ਇਸ ਕਰਕੇ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕੰਵਰ ਸੰਧੂ ਨੇ ਕਿਹਾ ਕਿ ਭਗਵੰਤ ਮਾਨ ਨੇ ਫੋਨ ਤੇ ਪਾਰਟੀ ਵਿਚ ਮੁੜ ਆਉਣ ਦਾ ਸੱਦਾ ਦਿਤਾ ਹੈ।