ਬਠਿੰਡਾ: ਥਾਣਾ ਕੈਨਾਲ ਕਲੋਨੀ ਨੇ ਕਰਫਿਊ ਦੌਰਾਨ ਕੀਤੀ ਸਖ਼ਤੀ - ਬਠਿੰਡਾ
ਬਠਿੰਡਾ: ਸ਼ਹਿਰ ਦੇ ਵਿੱਚ ਕੁੱਲ 50 ਵਾਰਡ ਹਨ, ਥਾਣਾ ਕੈਨਾਲ ਦੇ ਅਧੀਨ 18 ਵਾਰਡ ਪੈਂਦੇ ਹਨ, ਇਸ ਵਿੱਚ ਲਾਈਨ ਪਾਰ ਏਰੀਆ ਦਾ ਕਾਫੀ ਹਿੱਸਾ ਵੀ ਆਉਂਦਾ ਹੈ। ਥਾਣਾ ਕੈਨਾਲ ਕਾਲੋਨੀ ਦੇ ਐੱਸਐੱਓ ਸੁਨੀਲ ਕੁਮਾਰ ਨੇ ਦੱਸਿਆ ਕਿ ਜਦੋਂ ਦਾ ਕਰਫ਼ਿਊ ਲੱਗਿਆ ਹੋਇਆ ਹੈ, ਉਸ ਤੋਂ ਬਾਅਦ ਥਾਣਾ ਕੈਨਾਲ ਪੁਲਿਸ ਵੱਲੋਂ 20 ਤੋਂ ਜ਼ਿਆਦਾ ਐੱਫਆਈਆਰ ਕਰਿਫਊ ਉਲੰਘਣਾ ਦੀਆਂ ਦਰਜ ਕੀਤੀਆਂ ਗਈਆਂ ਹਨ ਅਤੇ ਕਰੀਬ 60 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਦੌਰਾਨ 50 ਤੋਂ ਜ਼ਿਆਦਾ ਗੱਡੀਆਂ ਨੂੰ ਵੀ ਕਬਜ਼ੇ ਵਿੱਚ ਲਿਆ ਹੈ।