ਸਾਰੇ ਸਕੂਲਾਂ ਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਕੀਤਾ ਜਾਵੇ ਲਾਗੂ: ਬੱਬੂ ਮਾਨ - ਪੰਜਾਬੀ ਗਾਇਕ ਬੱਬੂ ਮਾਨ
ਲੋਕਾਂ 'ਚ ਅਦਾਕਾਰਾਂ ਤੇ ਗਾਇਕਾਂ ਨੂੰ ਮਿਲਣ ਦੀ ਤਾਂਘ ਹਮੇਸ਼ਾ ਰਹਿੰਦੀ ਹੈ ਪਰ ਜਦੋਂ ਗੱਲ ਬੱਬੂ ਮਾਨ ਦੀ ਆਉਂਦੀ ਹੈ, ਤਾਂ ਨਾ ਸਿਰਫ਼ ਪੰਜਾਬੀ ਸਗੋਂ ਹਰ ਉਮਰ ਤੇ ਹਰ ਧਰਮ ਦੇ ਲੋਕਾਂ ਅੰਦਰ ਉਸ ਨੂੰ ਮਿਲਣ ਦੀ ਤਾਂਘ ਹੋਰ ਵੱਧ ਜਾਂਦੀ ਹੈ। ਅਜਿਹਾ ਹੀ ਕੁੱਝ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਪੰਜਾਬੀ ਗਾਇਕ ਬੱਬੂ ਮਾਨ ਹੁਸ਼ਿਆਰਪੁਰ ਦੇ ਫਗਵਾੜਾ ਰੋਡ 'ਤੇ ਸਥਿਤ ਮਨਕੂ ਕੰਪਲੈਕਸ ਵਿੱਚ 'ਦਾ ਬੱਬੂ ਮਾਨ' ਸਟੋਰ ਦਾ ਉਦਘਾਟਨ ਕਰਨ ਪਹੁੰਚੇ। ਬੱਬੂ ਮਾਨ ਨੂੰ ਦੇਖਣ ਲਈ ਹਜ਼ਾਰਾਂ ਦੀ ਭੀੜ ਇਕੱਠੀ ਹੋ ਗਈ। ਮੀਡੀਆ ਨਾਲ ਰੂਬਰੂ ਹੁੰਦਿਆਂ ਬੱਬੂ ਮਾਨ ਨੇ ਜਿੱਥੇ ਕਿਸਾਨੀ ਅਤੇ ਬੇਰੁਜ਼ਗਾਰੀ ਦੀਆਂ ਗੱਲਾਂ ਕੀਤੀਆਂ ਉੱਥੇ ਹੀ ਪੰਜਾਬੀ ਮਾਂ ਬੋਲੀ ਨੂੰ ਲਾਜ਼ਮੂੀ ਵਿਸ਼ੇ ਵੱਜੋਂ ਲਾਗੂ ਕਰਨ ਦੀ ਗੱਲ ਵੀ ਆਖੀ।