ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆ ਨੇ 16 ਜੋੜਿਆਂ ਦੇ ਕਰਵਾਏ ਸਮੂਹਿਕ ਅਨੰਦ ਕਾਰਜ - 16th couples anad karaj
ਪਟਿਆਲਾ ਦੇ ਪਿੰਡ ਬਾਰਨ ਵਿੱਚ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆ ਦੀ ਅਗਵਾਈ ਵਿੱਚ 11ਵਾਂ ਪੰਜ ਰੋਜਾਂ ਜਪ ਤਪ ਸਮਗਾਮ ਕਰਵਾਇਆ ਗਿਆ । ਸਮਾਗਮ ਦੇ ਆਖਰੀ ਦਿਨ ਲੋੜਵੰਦ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆ ਨੇ ਦੱਸਿਆ ਕਿ ਇਸ ਜਪ ਤਪ ਸਮਗਾਮ ਵਿੱਚ ਕੀਰਤਨ ਦਿਵਾਨ, ਮੈਡੀਕਲ ਕੈਂਪ ਅਤੇ ਆਖਰੀ ਦਿਨ 16 ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ ਗਏ ਹਨ। ਉਨ੍ਹਾਂ ਕਿਹਾ ਇਹ ਕਾਰਜ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਨੇਪਰੇ ਚੜ੍ਹੇ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪੋ੍ਰ. ਕ੍ਰਿਪਾਲ ਸਿੰਘ ਬੰਡੂਗਰ ਨੇ ਕਿਹਾ ਕਿ ਬਾਬਾ ਮਨਮੋਹਨ ਸਿੰਘ ਹਰ ਸਾਲ ਮਨੁੱਖਤਾ ਦੀ ਭਾਲਈ ਲਈ ਇਹ ਸਮਾਗਮ ਕਰਵਾਉਂਦੇ ਹਨ , ਜੋ ਕਿ ਇਕ ਪ੍ਰਸ਼ੰਸਾਯੋਗ ਕਦਮ ਹੈ।