ਮੋਗਾ ਵਿਖੇ ਬਣੇਗਾ 50 ਬੈੱਡਾਂ ਵਾਲਾ ਆਯੂਸ਼ ਹਸਪਤਾਲ: ਡਾ. ਹਰਜੋਤ ਕਮਲ
ਮੋਗਾ ਤੋਂ ਐੱਮਐੱਲਏ ਡਾ. ਹਰਜੋਤ ਕਮਲ ਨੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਹਰਜੋਤ ਕਮਲ ਨੇ ਦੱਸਿਆ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਸ਼ਹਿਰ ਦੀਆਂ ਕਈ ਵਾਰਡਾਂ ਵਿੱਚ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਸੀ, ਜਿਨ੍ਹਾਂ ਦੀ ਰਿਪੇਅਰ ਅਤੇ ਇੰਟਰਲੌਕ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸੈਂਟਰ ਸਰਕਾਰ ਵੱਲੋਂ ਪਾਸ ਹੋਏ ਪ੍ਰਾਜੈਕਟ ਅਧੀਨ ਇੱਕ 50 ਬੈੱਡ ਵਾਲਾ ਆਯੂਸ਼ ਹਸਪਤਾਲ ਮੋਗਾ ਫਿਰੋਜ਼ਪੁਰ ਰੋਡ 'ਤੇ ਦੁਨੇਕੇ ਕੋਲ ਬਣਾਇਆ ਜਾਵੇਗਾ। ਜਿਸ ਦਾ ਕੰਮ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ।