ਚੰਦਰ ਸ਼ੇਖਰ ਆਜ਼ਾਦ ਦੇ ਜਨਮ ਦਿਵਸ ਮੌਕੇ ਕੱਢੀ ਜਾਗਰੂਕ ਰੈਲੀ
ਹੁਸ਼ਿਆਰਪੁਰ: ਚੰਦਰ ਸ਼ੇਖਰ ਆਜ਼ਾਦ ਦੇ ਜਨਮ ਦਿਵਸ ਮੌਕੇ ਪਰਸ਼ੂਰਾਮ ਸੈਨਾ ਵੱਲੋਂ ਇੱਕ ਜਾਗਰੂਕ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਪਰਸ਼ੂਰਾਮ ਸੈਨਾ ਵੱਲੋਂ ਨਸ਼ੇ ਖਿਲਾਫ ਸਲੋਗਨ ਫੜ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਪਰਸ਼ੂਰਾਮ ਸੈਨਾ ਦੇ ਪ੍ਰਧਾਨ ਨੇ ਕਿਹਾ ਕਿ ਸਾਨੂੰ ਚੰਦਰਸ਼ੇਖਰ ਆਜ਼ਾਦ ਦੀ ਕੁਰਬਾਨੀ ਯਾਦ ਰੱਖਣੀ ਚਾਹੀਦੀ ਹੈ ਕਿ ਉਸ ਨੇ ਸਾਡੇ ਲਈ ਆਪਣੀ ਜਾਨ ਦਿੱਤੀ ਸੀ ਅਤੇ ਚੰਦਰਸ਼ੇਖਰ ਆਜ਼ਾਦ ਜਿਹੋ ਜਿਹਾ ਪੰਜਾਬ ਚਾਹੁੰਦਾ ਸੀ ਸਨ ਉਹੋ ਜਿਹਾ ਪੰਜਾਬ ਬਣਾਉਣਾ ਚਾਹੀਦਾ ਹੈ ਜਿਸ ਵਿੱਚ ਨਸ਼ਾ ਨਾ ਹੋਵੇ ਅਤੇ ਸੱਚਾ ਸੁੱਚਾ ਰਾਜ ਹੋਵੇ ਜਿਸ ਵਿੱਚ ਹਰ ਬੰਦੇ ਦੀ ਕਦਰ ਕੀਤੀ ਜਾਵੇ।